ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਮਾਰਚ ਤੋਂ ਮਾਰੀਸ਼ਸ ਦੇ ਦੋ ਦਿਨਾਂ ਦੌਰੇ ’ਤੇ ਜਾਣਗੇ ਅਤੇ ਦੇਸ਼ ਦੇ ਕੌਮੀ ਦਿਵਸ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਰੱਖਿਆ ਬਲਾਂ ਦੀ ਇਕ ਟੁਕੜੀ ਵੀ ਜਸ਼ਨਾਂ ਵਿਚ ਹਿੱਸਾ ਲਵੇਗੀ। ਮੋਦੀ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਦੇ ਸੱਦੇ ’ਤੇ ਮਾਰੀਸ਼ਸ ਜਾ ਰਹੇ ਹਨ।