Join
Sunday, March 29, 2026
Sunday, March 29, 2026

ਭਾਰਤੀ ਜਨਤਾ ਪਾਰਟੀ  ਸਰਕਾਰ ਦੇ 11 ਸਾਲ ਪੂਰੇ ਹੋਣ  ਬਲਾਚੌਰ ਵਿਖੇ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜਿਲ੍ਹਾਂ ਪ੍ਰਧਾਨ ਦੀ ਅਗਵਾਈ ਹੇਠ ਕਰਵਾਇਆ ਗਿਆ ਵਿਸ਼ੇਸ਼ ਪ੍ਰੋਗਰਾਮ

ਬਲਾਚੌਰ 8 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

ਭਾਰਤੀ ਜਨਤਾ ਪਾਰਟੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਵਿਕਸਤ ਭਾਰਤ ਦੇ ਅੰਮ੍ਰਿਤ ਕਾਲ ਸੇਵਾ, ਸੁਸ਼ਾਸਨ, ਗਰੀਬ ਕਲਿਆਣ ਦੇ 11 ਸਾਲ ਨਾਮ ਹੇਠ ਵਿਸ਼ੇਸ਼ ਪ੍ਰੋਗਰਾਮ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜਿਲ੍ਹਾਂ ਪ੍ਰਧਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮੇਂ ਪੰਜਾਬ ਪ੍ਰਾਂਤ ਦੇ ਵਿੱਤ ਸਕੱਤਰ  ਸੁਖਵਿੰਦਰ ਗੋਲਡੀ ਜੀ, ਪ੍ਰੇਮ ਸਿੰਘ ਹੁੰਦਲ ਐਡਵੋਕੇਟ ਪੰਜਾਬ ਲੀਗਲ ਸੈਲ ਵਾਈਸ ਪ੍ਰਧਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਹ ਜਾਣਕਾਰੀ ਨਰਿੰਦਰ ਨਾਥ ਸੂਦਨ  ਦਫ਼ਤਰੀ ਸਕੱਤਰ ਵਲੋਂ ਪ੍ਰੈਸ ਦਿੱਤੀ ਗਈ। ਪਿੱਛਲੇ 11 ਸਾਲ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋ ਆਮ ਲੋਕਾਂ ਲਈ ਕੀਤੇ ਕੰਮਾਂ ਜਿਵੇਂ ਆਯੁਸ਼ਮਾਨ ਭਾਰਤ, ਕਿਸਾਨ ਸਨਮਾਨ ਨਿਧੀ, ਸੁਕੰਨਿਆ ਸਮਰਿੱਧੀ ਯੋਜਨਾ , ਅਤੇ ਹੋਰ ਅਨੇਕਾਂ ਗਰੀਬ ਕਲਿਆਣ ਦਿਆਂ ਯੋਜਨਾਵਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ  ਮੌਕੇ ਤੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਅਮਨ ਰਾਣਾ ਜਿਲ੍ਹਾ ਮਹਾਂ ਮੰਤਰੀ, ਦਿਨੇਸ਼ ਭਾਰਦਵਾਜ  ਐਡਵੋਕੇਟ ਜਿਲ੍ਹਾ ਮਹਾਂ ਮੰਤਰੀ,ਅਜੇ ਕਟਾਰੀਆ ਮੀਤ ਪ੍ਰਧਾਨ, ਕਮਲ ਸ਼ਰਮਾ, ਰਜਿੰਦਰ ਖਟਾਣਾ,ਪੰਕਜ ਕੁਮਾਰ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਪੰਡਤ ਬਲਰਾਮ ਕ੍ਰਿਸ਼ਨ,ਜਸਵੰਤ ਸਿੰਘ ਬਰੀਆਮ, ਡਾਕਟਰ ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਜੁਲਾਹ ਮਾਜਰਾ ਸ਼੍ਰੀ ਰਾਮ ਟੌਂਸਾ, ਪਰਵੀਨ ਪੂਰੀ, ਪੰਕਜ ਕੁਮਾਰ ਰਾਣਾ, ਸਾਧੂ ਰਾਮ ਜੱਟਪੁਰਾ, ਸੁਖਦੇਵ ਲਾਲ ਬੰਟੀ , ਨਰੇਸ਼ ਕੁਮਾਰ, ਵਿਸ਼ਾਲ ਚੋਪੜਾ, ਮਨੀਸ਼ ਕੁਮਾਰ, ਕੀਮਤੀ ਲਾਲ, ਸੰਦੀਪ ਭਾਟੀਆ, ਹਰਕੇਸ਼ ਸਿੰਘ ਬਿੱਟੂ, ਸ਼ਾਮ ਲਾਲ  ਬੱਸੀ, ਰਕ਼ੇਸ਼ ਕੁਮਾਰ ਬਨਾ,ਸੋਨੀ ਚੰਦੜ, ਬੰਟੀ ਗਾਭਾ, ਸੁਰਿੰਦਰ ਪਾਲ ਵਰਮਾ ਵੀ ਸ਼ਾਮਿਲ ਹੋਏ।

Related Articles

LEAVE A REPLY

Please enter your comment!
Please enter your name here

Latest Articles

2

2