Join
Friday, March 13, 2026
Friday, March 13, 2026

ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ 100 ਗ੍ਰਾਮ ਅਫੀਮ ਸਮੇਤ ਦੋ ਆਰੋਪੀਆ ਨੂੰ ਕਾਬੂ ਕੀਤਾ

ਬਲਾਚੌਰ 1 ਜੂਨ (ਜਤਿੰਦਰ ਪਾਲ ਸਿੰਘ ਕਲੇਰ ) 

 ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ  ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ  ਸ਼ਾਮ ਸੁੰਦਰ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਵੀਜਨ ਬਲਾਚੌਰ  ਦੀ ਯੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਦੇ ਸਮੇਤ ਸਾਥੀ ਟੀਮ ਨੇ ਮੁਕੱਦਮਾ ਐਨਡੀਪੀਐਸ ਐਕਟ ਥਾਣਾ ਸਿਟੀ ਬਲਾਚੌਰ ਬਰਖਿਲਾਫ ਅਨਿਲ ਪੁੱਤਰ ਧੀਰ ਸਿੰਘ ਵਾਸੀ ਧਰਮਪੁਰ ਥਾਣਾ ਬਸੋਲੀ ਜਿਲ੍ਹਾਂ ਬਦਾਯੂ ਯੂਪੀ ਹਾਲ ਵਾਸੀ ਮਹਿੰਦੀਪੁਰ ਥਾਣਾ ਸਿਟੀ ਬਲਾਚੌਰ ਅਤੇ ਮੁਕੇਸ਼ ਸਿੰਘ ਪੁਤਰ ਚੰਦਰ ਪਾਲ ਵਾਸੀ ਅਲੀਗੰਜ ਥਾਣਾ ਅਲੀਗੰਜ ਜਿਲ੍ਹਾਂ ਬਰੇਲੀ ਹਾਲ ਵਾਸੀ ਗਹੂੰਣ ਰੋਡ ਨਜ਼ਦੀਕ ਕਟਾਰੀਆ ਹਸਪਤਾਲ ਬਲਾਚੌਰ ਦੇ ਦਰਜ ਕਰਕੇ 2 ਆਰੋਪੀਆ ਪਾਸੋਂ 100 ਗ੍ਰਾਮ ਅਫੀਮ ਬਰਾਮਦ ਕਰਕੇ ਆਰੋਪੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਬੰਦ ਕੇਂਦਰੀ ਜੇਲ ਲੁਧਿਆਣਾ ਕੀਤਾ ਜਾ ਰਿਹਾ ਹੈ।

Related Articles

LEAVE A REPLY

Please enter your comment!
Please enter your name here

Latest Articles