
ਜਲੰਧਰ, (ਕਰਮਵੀਰ ਸਿੰਘ)-
ਵਿਕਾਸ ਕੀਤਾ ਵਿਕਾਸ ਕਰਾਂਗੇ ਦੇ ਤਹਿਤ ਵਾਰਡ ਨੰਬਰ 01 ਬੇਗਮਪੁਰ ਮੁਹੱਲਾ ਵਿੱਚ ਐਮ.ਐਲ.ਏ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਹੇਠ ਨਗਰ ਕੌਂਸਲ ਪ੍ਰਧਾਨ ਦਰਸ਼ਨ ਸਿੰਘ ਕਰਵਲ ਤੇ ਵਾਰਡ ਦੀ ਕੌਂਸਲਰ ਸੁਸ਼ਮਾ ਕੁਮਾਰੀ ਨੇ ਸਾਂਝੇ ਤੌਰ ਤੇ 02 ਵੱਖ-ਵੱਖ ਗਲੀਆ ਦਾ ਉਦਘਾਟਨ ਕੀਤਾ। ਉਹਨਾਂ ਨੇ ਕਿਹਾ ਕਿ ਕੁੱਝ ਹੀ ਸਮੇਂ ਵਿੱਚ ਵਾਰਡ ਦੀਆ ਜੋ ਗਲੀਆ ਰਹਿੰਦੀਆਂ ਹਨ, ਉਹ ਵੀ ਜਲਦੀ ਹੀ ਬਣਾ ਦਿੱਤੀਆ ਜਾਣਗੀਆਂ। ਇਸ ਮੋਕੇ ਕੌਂਸਲਰ ਹਰਜਿੰਦਰ ਸਿੰਘ, ਕੌਂਸਲਰ ਸੁਖਵਿੰਦਰ ਕੌਰ, ਕੈਪਟਨ ਗੁਰਮੀਤ ਸਿੰਘ, ਰਾਜੇਸ਼ ਕੁਮਾਰ ਰਾਜੂ ਜ਼ਿਲ੍ਹਾ ਵਾਇਸ ਪ੍ਰਧਾਨ ਕਾਂਗਰਸ ਕਮੇਟੀ ਜਲੰਧਰ ਦਿਹਾਤੀ, ਲੱਖਣ ਬਾਹਰੀ, ਗਿਆਨ ਚੰਦ, ਦੀਪੂ ਹੰਸ, ਡਿੱਪਲ ਹੰਸ, ਸਮੀ ਜੱਟ, ਸੁਖਜੀਤ ਸਿੰਘ ਸੁੱਖਾ, ਵਰੁਣ ਚੋਢਾ, ਸਤਨਾਮ ਸੱਤੂ, ਮਨਪ੍ਰੀਤ ਮੰਤਰੀ, ਜਸਵਿੰਦਰ ਸੋੰਨੂ, ਸਲੀਮ ਵੱਰੁਣ ਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।


