ਜਲੰਧਰ, 30 ਮਈ (ਕਰਮਵੀਰ ਸਿੰਘ)-
ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਪਿੰਡ ਖਿੱਚੀਪੁਰ ਅਤੇ ਨਰੰਗਪੁਰ ਵਿੱਚ ਬਾਬਾ ਜੰਮੂ ਸ਼ਾਹ ਹੁਜਰਾ ਪੀਰ ਦਰਬਾਰ ‘ਤੇ ਸਈਅਦ ਫਕੀਰ ਬੀਬੀ ਸ਼ਰੀਫਾ ਜੀ ਉਦੇਸੀਆ ਵਾਲਿਆ ਦੇ ਅਸ਼ੀਰਵਾਦ ਨਾਲ ਮਨਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਮਿਤੀ 01 ਜੂਨ ਦਿਨ ਐਤਵਾਰ ਅਤੇ ਮਿਤੀ 02 ਜੂਨ ਦਿਨ ਸੋਮਵਾਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਅਤੇ ਸਵਰਨਾ ਰਾਮ ਨੇ ਦੱਸਿਆ ਕਿ ਇਹਨਾਂ ਸਮਾਗਮਾਂ ਦੌਰਾਨ ਦੀ ਸ਼ੁਰੂਆਤ ਮਿਤੀ 01 ਜੂਨ ਦਿਨ ਐਤਵਾਰ ਨੂੰ ਚਿਰਾਗ ਰੌਸ਼ਨ ਕਰਨ ਦੀ ਰਸਮ ਨਾਲ ਹੋਵੇਗੀ ਜਿਸ ਦੌਰਾਨ ਸਮੂਹ ਸਾਧ ਸੰਗਤ ਵੱਲੋ ਪੀਰਾਂ ਦੇ ਦਰਬਾਰ ‘ਤੇ ਸਰਬੱਤ ਦੇ ਭਲੇ ਦੀ ਬੇਨਤੀ ਕੀਤੀ ਜਾਵੇਗੀ। ਮਿਤੀ 02 ਜੂਨ ਦਿਨ ਸੋਮਵਾਰ ਨੂੰ ਸੂਫੀਆਨਾ ਮਹਿਫਲ ਲਗਾਈ ਜਾਵੇਗੀ ਜਿਸ ਪੰਜਾਬੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਐਲਕਸ ਕੋਟੀ, ਦੋਗਾਣਾ ਜੋੜੀ ਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ, ਜਸਵਿੰਦਰ ਗੁਲਾਮ, ਚਰਨਜੀਤ ਚੰਨੀ, ਦੋਗਾਣਾ ਜੋੜੀ ਅਮਰੀਕ ਮਾਈਕਲ ਅਤੇ ਆਰ ਕੋਰ ਰੋਜੀ, ਸੂਫੀ ਗਾਇਕ ਰਿੰਪੀ ਭੱਟੀ, ਚਰਨਪ੍ਰੀਤ ਚੰਨੀ, ਆਰਤੀ ਅਨਮੋਲ, ਲਵਿਸ ਚੋਹਾਨ ਵੱਲੋ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਦਿਨੇਸ਼ ਦੀਪ ਵੱਲੋਂ ਨਿਭਾਈ ਜਾਵੇਗੀ। ਉਹਨਾਂ ਵੱਲੋਂ ਸਮੂਹ ਇਲਾਕੇ ਦੀਆਂ ਸੰਗਤਾਂ ਅਪੀਲ ਕੀਤੀ ਕਿ ਸੰਗਤਾਂ ਹੁੰਮ- ਹੁੰਮਾ ਦੋ ਦਿਨ ਮੇਲੇ ਦੀ ਰੌਣਕ ਨੂੰ ਵਧਾਉਣ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।


