ਬਲਾਚੌਰ /ਕਾਠਗੜ੍ਹ 30 ਮਈ (ਹਰਸਿਮਰਨ ਜੋਤ ਸਿੰਘ ਕਲੇਰ)
ਕਾਠਗੜ੍ਹ ਦੇ ਸਰਕਾਰੀ ਹਸਪਤਾਲ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹਾਈਪਰਟੈਨਸ਼ਨ ਦੇ ਬਚਾਓ ਸਬੰਧੀ ਅਵੇਅਰਨੈੱਸ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ।ਇਸ ਮੌਕੇ ਸੀਐਚ ਓ ਮੈਡਮ ਵਿਸ਼ਾਲੀ ਸ਼ਰਮਾ ਨੇ ਇਸ ਦੇ ਬਚਾਓ ਕਰਨ ਲਈ ਹਮੇਸ਼ਾ ਚੰਗੀ ਤੇ ਸਹੀ ਖੁਰਾਕ ਖਾਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਪੰਚਾਇਤ ਘਰ ਕਾਠਗੜ੍ਹ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਲੋਕਾਂ ਨੂੰ ਪੀਐਨਡੀਟੀ ਐਕਟ ਸਬੰਧੀ ਜਾਗਰੂਕ ਕੀਤਾ ਗਿਆ ਤਾਂ ਕਿ ਭਰੂਣ ਹੱਤਿਆਂ ਨੂੰ ਰੋਕਿਆ ਜਾ ਸਕੇ। ਇਸ ਮੌਕੇ ਐਮ ਪੀ ਐਚ ਡਬਲਊ ਕੰਨਵਲ ਕੁਮਾਰ ਅਤੇ ਆਸ਼ਾ ਵਰਕਰ ਪੂਨਮ ਰਾਣੀ ਹਾਜ਼ਰ ਸਨ।


