ਨਵਾਂਸ਼ਹਿਰ /ਕਾਠਗੜ੍ਹ 30 ਮਈ (ਜਤਿੰਦਰ ਪਾਲ ਸਿੰਘ ਕਲੇਰ )
ਸਨ ਫਾਰਮਾ ਕਮਿਊਨਿਟੀ ਹੈਲਥ ਕੇਅਰ ਸੋਸਾਇਟੀ ਧੌਂਸਾ ਦੀ ਟੀਮ ਵੱਲੋਂ ਅੱਜ ਪਿੰਡ ਜੰਡੀ ਟੰਡੋਹ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਵਿੱਚ ਪਿੰਡ ਵਾਸੀਆਂ ਨੂੰ ਮੈਡੀਕਲ ਟੀਮ ਵੱਲੋਂ ਤੰਬਾਕੂ ਤੋਂ ਹੋਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਤੰਬਾਕੂ ਦੇ ਸੇਵਨ ਨਾਲ ਕੈਂਸਰ ਟੀਵੀ ਤੇ ਹੋਰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਨਸ਼ੇ ਤੇ ਤੰਬਾਕੂ ਸੇਵਨ ਨੂੰ ਨਾ ਕਰਨ ਨੂੰ ਕਿਹਾ ।
ਇਸ ਦੇ ਨਾਲ ਹੀ ਪਿੰਡ ਦੀਆਂ ਔਰਤਾਂ ਨੂੰ ਛਾਤੀ ਦੇ ਕੈਂਸਰ ਦੇ ਬਾਰੀ ਵੀ ਦੱਸਿਆ ਗਿਆ। ਇਸ ਮੌਕੇ ਤੇ ਦੱਸਿਆ ਕਿ ਜੇਕਰ ਕਿਸੀ ਔਰਤ ਨੂੰ ਛਾਤੀ ਦੇ ਕੈਂਸਰ ਦੇ ਲੱਛਣ ਬਾਰੇ ਪਤਾ ਲੱਗ ਦਾ ਹੈ। ਉਹ ਨੇੜੇ ਦੇ ਸਰਕਾਰੀ ਹਸਪਤਾਲ ਜਾ ਸਰਕਾਰੀ ਮੈਡੀਕਲ ਕਾਲਜ ਵਿੱਚ ਜਾ ਕੇ ਛਾਤੀ ਦੇ ਕੈਂਸਰ ਦਾ ਇਲਾਜ ਕਰਵਾ ਸਕਦੇ ਹਨ।ਇਸ ਮੌਕੇ ਤੇ ਡਾਕਟਰ ਰਮੇਸ਼ ਲਾਲ ,ਨਰਸ ਸਿਮਰਨਜੀਤ ਕੌਰ ਅਤੇ ਮਨਜਿੰਦਰ ਕੌਰ ਮੌਜੂਦ ਸਨ।


