ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਦੇ ਨਤੀਜੇ ਭੁਗਤਣੇ ਪੈਣੇ ਹਨ।
ਸਰਕਾਰਾ ਬਹੁਤ ਆਇਆ ਪਰ ਪਾਣੀ ਦੇ ਮਸਲੇ ਬਾਰੇ ਕਿਸੇ ਨਹੀਂ ਸੋਚਿਆ????
ਧਰਤੀ ਹੇਠ ਪਾਣੀ ਜਾਣ ਦੇ ਵਸੀਲੇ, ਛੱਪੜ, ਰਜਵਾਹੇ,ਪਿੰਡਾਂ ਦੀ ਖੱਡਾਂ ਬਰਸਾਤੀ ਨਾਲੇ ਕੱਚੇ ਰਾਹ ਸਾਰੇ ਬੰਦ ਹੋ ਰਹੇ ਹਨ । ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਕਿਸੇ ਯੋਜਨਾਬੱਧ ਢੰਗ ਨਾਲ ਧਰਤੀ ਹੇਠ ਪਾਣੀ ਭੇਜਣ ਦਾ ਯਤਨ ਨਹੀਂ ਕੀਤਾ। ਪੰਜਾਬੀ ਮਿਹਨਤੀ ਅਤੇ ਖਤਰਿਆਂ ਨਾਲ ਖੇਡਣ ਵਾਲਿਆਂ ਵਿਚ ਗਿਣੇ ਜਾਂਦੇ ਹਨ। ਇਸੇ ਕਰਕੇ ਉਨ੍ਹਾਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਬਹਾਦਰ ਜਵਾਨ ਕਰ ਕੇ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕਥਨੀ ਅਤੇ ਕਰਨੀ ਵਿਚ ਕੋਈ ਵੀ ਫ਼ਰਕ ਨਹੀਂ ਹੈ। ਉਹ ਜੋ ਠਾਣ ਲੈਂਦੇ ਹਨ, ਉਸ ਨੂੰ ਕਰ ਕੇ ਹੀ ਵਿਖਾਉਂਦੇ ਹਨ। ਪਿਛਲੀ ਸਦੀ ਦੇ ਸ਼ੁਰੂ ਵਿਚ ਜਦੋਂ ਅੰਗਰੇਜ਼ ਸਰਕਾਰ ਨੇ ਦੇਸ਼ ਵਿੱਚੋਂ ਭੁੱਖਮਰੀ ਦੂਰ ਕਰਨ ਲਈ ਪੱਛਮੀ ਪੰਜਾਬ ਵਿਚ ਨਹਿਰਾਂ ਦਾ ਜਾਲ? ਵਿਛਾਇਆ ਤਾਂ ਜੰਗਲਾਂ ਨੂੰ ਆਪਣੀ ਮਿਹਨਤ ਨਾਲ ਸਾਫ਼ ਕਰ ਕੇ ਪੰਜਾਬੀਆਂ ਨੇ ਲਹਿਲਹਾਂਦੇ ਖੇਤਾਂ ਵਿਚ ਤਬਦੀਲ ਕਰ ਦਿੱਤਾ। ਆਜ਼ਾਦੀ ਸਮੇਂ ਪੰਜਾਬ ਦੀ ਵੰਡ ਹੋਈ। ਇਸ ਪਾਸਿਓਂ ਪੰਜਾਬੀ ਜਿਹੜੇ ਗੱਡੇ ਜੋੜ ਕੇ ਬਾਰਾਂ ਆਬਾਦ ਕਰਨ ਗਏ ਸਨ, ਉਨ੍ਹਾਂ ਗੱਡਿਆਂ ਉੱਤੇ ਹੀ ਉਨ੍ਹਾਂ ਨੂੰ ਸਭ ਕੁਝ ਲੁਟਾ ਕੇ ਖ਼ਾਲੀ ਹੱਥ ਮੁੜਨਾ ਪਿਆ। ਪਰ ਇਸ ਪਾਸੇ ਪੈਰ ਲੱਗਦਿਆਂ ਹੀ ਉਨ੍ਹਾਂ ਮਿਹਨਤ ਕੀਤੀ ਅਤੇ ਪੂਰਬੀ ਪੰਜਾਬ ਨੂੰ ਹਰੇ ਇਨਕਲਾਬ ਦੀ ਕਰਮ-ਭੂਮੀ ਬਣਾ ਦਿੱਤਾ। ਉੱਤਰ ਪ੍ਰਦੇਸ਼ ਦੇ ਤਰਾਈ ਇਲਾਕੇ ਦੇ ਜੰਗਲਾਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਆਬਾਦ ਕਰਨ ਵਾਲੇ ਵੀ ਪੰਜਾਬੀ ਹੀ ਹਨ। ਇਸੇ ਤਰ੍ਹਾਂ ਰਾਜਸਥਾਨ ਦੇ ਰੇਤਲੇ ਟਿੱਬਿਆਂ ਨੂੰ ਲਹਿਲਹਾਂਦੇ ਖੇਤਾਂ ਵਿਚ ਵੀ ਪੰਜਾਬੀਆਂ ਨੇ ਹੀ ਤਬਦੀਲ ਕੀਤਾ। ਜਦੋਂ ਵੀ ਮੌਕਾ ਮਿਲਿਆ, ਵਿਦੇਸ਼ ਵਿਚ ਜਾ ਕੇ ਵੀ ਉਨ੍ਹਾਂ ਆਪਣੀ ਮਿਹਨਤ ਨਾਲ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਇਹ ਬੜੇ ਦੁਖੀ ਹਿਰਦੇ ਨਾਲ ਲਿਖਣਾ ਪੈਂਦਾ ਹੈ ਕਿ ਇਸ ਸਦੀ ਦੇ ਸ਼ੁਰੂ ਹੁੰਦਿਆਂ ਹੀ ਪੰਜਾਬੀਆਂ ਵਿਸ਼ੇਸ਼ ਕਰ ਕੇ ਇੱਥੋਂ ਦੇ ਲੀਡਰਾਂ ਦਾ ਕਿਰਦਾਰ ਕੇਵਲ ਕਥਨੀ ਤੱਕ ਹੀ ਸੀਮਤ ਹੋ ਰਿਹਾ ਹੈ। ਉਹ ਕਰਨੀ ਤੋਂ ਦੂਰ ਹੋ ਰਹੇ ਹਨ। ਅਜਿਹਾ ਕੇਵਲ ਰਾਜਸੀ ਲੀਡਰਾਂ ਵਿਚ ਹੀ ਨਹੀਂ ਹੋ ਰਿਹਾ ਸਗੋਂ ਸਾਡੇ ਧਾਰਮਿਕ ਲੀਡਰ, ਪ੍ਰਚਾਰਕ ਤੇ ਸਮਾਜ ਸੇਵਕਾਂ ਦੀ ਸੋਚ ਵੀ ਅਜਿਹੀ ਹੀ ਬਣਦੀ ਜਾ ਰਹੀ ਹੈ। ਉਹ ਕੇਵਲ ਪ੍ਰਵਚਨ ਕਰਦੇ ਹਨ, ਨਾਅਰੇ ਲਗਾਉਂਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਂਦੇ ਹਨ ਪਰ ਉਨ੍ਹਾਂ ਦੇ ਨਿਵਾਰਨ ਦਾ ਕੋਈ ਯਤਨ ਨਹੀਂ ਕਰਦੇ। ਲੀਡਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਜਦੋਂ ਕੁਰਸੀ ਪ੍ਰਾਪਤ ਕਰ ਲੈਂਦੇ ਹਨ ਤੇ ਆਪਣੇ ਕੀਤੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ ਤੇ ਕੇਵਲ ਕੁਝ ਕੁ ਮੁਫ਼ਤ ਦੀਆਂ ਰਿਓੜੀਆਂ ਵੰਡ ਕੇ ਲੋਕਾਂ ਨੂੰ ਪਰਚਾਉਣ ਦਾ ਯਤਨ ਕਰਦੇ ਹਨ। ਆਜ਼ਾਦੀ ਪਿੱਛੋਂ ਸੂਬੇ ਨੂੰ ਅਜਿਹੇ ਆਗੂ ਮਿਲੇ ਜਿਨ੍ਹਾਂ ਦੀ ਕਰਨੀ ਅਤੇ ਕਥਨੀ ਵਿਚ ਕੋਈ ਫ਼ਰਕ ਨਹੀਂ ਸੀ। ਅਸਲ ਵਿਚ ਉਹ ਵਾਅਦੇ ਕਰਨ ਵਿਚ ਯਕੀਨ ਨਹੀਂ ਸਨ ਰੱਖਦੇ ਸਗੋਂ ਸੂਬੇ ਦੇ ਭਲੇ ਬਾਰੇ ਕਾਰਜ ਕਰਦੇ ਸਨ। ਲੋਕਾਂ ਵਿਚ ਵੀ ਜੋਸ਼ ਸੀ। ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਵਿਕਸਤ ਸੂਬਾ ਬਣਾ ਦਿੱਤਾ।
ਜਿਸ ਤੇਜ਼ੀ ਨਾਲ ਪੰਜਾਬ ਵਿਚ ਖੇਤੀ ਅਤੇ ਪੇਂਡੂ ਵਿਕਾਸ ਹੋਇਆ, ਇਸ ਦੀ ਮਿਸਾਲ ਸੰਸਾਰ ਵਿਚ ਹੋਰ ਕਿਧਰੇ ਨਹੀਂ ਮਿਲਦੀ। ਹੁਣ ਕੇਵਲ ਸਬਜ਼ਬਾਗ਼ ਵਿਖਾਏ ਜਾਂਦੇ ਹਨ। ਸਾਡੇ ਆਗੂਆਂ ਦੀ ਸੋਚ ਕਥਨੀ ਤੱਕ ਸੀਮਤ ਹੋ ਗਈ ਹੈ। ਇਸ ਦੀ ਪ੍ਰੋੜ੍ਹਤਾ ਲਈ ਕੁਝ ਮਿਸਾਲਾਂ ਦੇਣ ਦਾ ਯਤਨ ਕਰਾਂਗਾ। ਸਰਦਾਰ ਪ੍ਰਤਾਪ ਸਿੰਘ ਕੈਰੋਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਸੋਚ ਸੀ ਕਿ ਖੇਤੀ ਦੀ ਤਰੱਕੀ ਸਿੰਚਾਈ ਸਹੂਲਤਾਂ ਤੋਂ ਬਗੈਰ ਨਹੀਂ ਹੋ ਸਕਦੀ। ਪਰ ਜਿਹਨੀਆ ਵੀ ਸਰਕਾਰਾਂ ਆਇਆ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਿਸ ਦੇ ਨਤੀਜੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਭੁਗਤਣੇ ਪਹਿਨੇ ਹਨ।

ਸੀਨੀਅਰ ਪੱਤਰਕਾਰ ਜਤਿੰਦਰ ਪਾਲ ਸਿੰਘ ਕਲੇਰ ਨਵਾਂਸ਼ਹਿਰ –
ਮੋਬਾਈਲ 9814009561


