Join
Monday, March 30, 2026
Monday, March 30, 2026

ਸਤਨਾਮ ਚੇਚੀ  ਜਲਾਲਪੁਰ ਵੱਲੋਂ ਪਿੰਡ ਉੜਾਪੜ ਸਕੂਲ ਨੂੰ 2.00 ਲੱਖ ਰੁਪਏ ਦੀ ਦਿੱਤੀ ਗ੍ਰਾਂਟ।

ਨਵਾਂਸ਼ਹਿਰ 29 ਮਈ (ਜਤਿੰਦਰ ਪਾਲ ਸਿੰਘ ਕਲੇਰ ) 

ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਵੱਲੋਂ ਅੱਜ ਆਪਣੇ ਅਖਤਿਆਰੀ ਕੋਟੇ ਵਿੱਚ ਪਿੰਡ ਉੜਾਪੜ ਦੇ ਸਰਕਾਰੀ ਸਕੂਲ ਦੀ ਇਮਾਰਤ ਦੀ ਮੁਰੰਮਤ ਵਾਸਤੇ 2 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਦੇ ਪੱਧਰ ਨੂੰ ਊਚਾ ਚੁੱਕਣ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਨਵੀਂ ਸਿੱਖਿਆ ਕ੍ਰਾਂਤੀ  ਲਿਆਂਦੀ ਗਈ ਹੈ ਅਤੇ ਸਕੂਲਾਂ ਦੀਆਂ ਇਮਾਰਤਾਂ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਹੈl  ਸਿੱਖਿਆ ਕ੍ਰਾਂਤੀ ਵਿੱਚ ਪਹਿਲਾ ਨਾਲੋਂ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ।ਜਿਸ ਤੇ ਚੱਲਦਿਆਂ ਅੱਜ ਉਹਨਾਂ ਵੱਲੋਂ ਉੜਾਪੜ ਦੇ ਸਰਕਾਰੀ ਸਕੂਲ ਦੀ ਇਮਾਰਤ ਲਈ 2 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਸਕੂਲ ਦੀ ਇਮਾਰਤ ਦੀ ਮੁਰੰਮਤ ਵਾਸਤੇ ਦੱਸਿਆ ਗਿਆ ਸੀl ਇਸ ਮੌਕੇ ਤੇ ਉਹਨਾਂ ਵੱਲੋਂ ਦੀ ਇਹ ਇਮਾਰਤ ਦੀ ਮੁਰੰਮਤ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਉਹਨਾਂ ਵੱਲੋਂ ਅੱਜ‌ ਗ੍ਰਾਂਟ ਸਕੂਲ ਨੂੰ ਜਾਰੀ ਕੀਤੀ ਗਈ ਹੈ। 

ਇਸ ਮੌਕੇ ਤੇ ਪਿੰਡ ਦੀ ਪੰਚਾਇਤ ਅਤੇ ਸਕੂਲ ਦੇ ਕਮੇਟੀ ਵੱਲੋਂ ਸਤਨਾਮ ਜਲਾਲਪੁਰ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਭੁਪਿੰਦਰ ਸਿੰਘ (ਸਰਪੰਚ) ਨਰਿੰਦਰ ਸਿੰਘ ( ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ) ਜਸਵੀਰ ਸਿੰਘ ਟਾਂਕ (ਜਿਲਾ ਪ੍ਰਧਾਨ ਬੁੱਧੀਜੀਵੀ ਵਿੰਗ ਆਮ ਆਦਮੀ ਪਾਰਟੀ), ਕੁਲਦੀਪ ਸਿੰਘ (ਬਲਾਕ ਪ੍ਰਧਾਨ),ਦਰਸ਼ਨ ਸਿੰਘ ਮੈਂਬਰ ਪੰਚਾਇਤ,ਕਸ਼ਮੀਰ ਲਾਲ ਮੈਂਬਰ ਪੰਚਾਇਤ,ਸਾਹਿਬ ਜੀਤ ਸਿੰਘ,ਦਰਸ਼ਨ ਸਿੰਘ ਬਡਵਾਲ, ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles

2

2