Join
Thursday, March 12, 2026
Thursday, March 12, 2026

ਨੈਸ਼ਨਲ ਹਾਈਵੇ ਦੇ ਨਾਲ ਖੇਤਾਂ ਵਿੱਚ ਕਣਕ ਦੇ ਨਾੜ ਨੂੰ  ਲਗਾਈ  ਅੱਗ ਨਾਲ ਸੜਕ ਦੇ ਕਿਨਾਰੇ ਲੱਗੇ ਦਰੱਖਤ ਬੁਰੀ ਤਰ੍ਹਾਂ ਝੁਲਸੇ

ਕਿਸੇ ਵੀ ਵਿਭਾਗ ਨੇ ਨਹੀ ਦਿੱਤਾ ਕੋਈ ਧਿਆਨ 

ਨਵਾਂਸ਼ਹਿਰ /ਕਾਠਗੜ੍ਹ 27 ਮਈ (ਜਤਿੰਦਰਪਾਲ ਸਿੰਘ ਕਲੇਰ)-

ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਨਜ਼ਦੀਕ ਅੱਡਾ ਸੁੱਧਾ ਮਾਜਰਾ ਦੇ ਨੇੜੇ ਸਾਹਿਬ ਢਾਬਾ  ਸੜਕ ਕਿਨਾਰੇ ਕਣਕ ਦੇ ਨਾੜ ਨੂੰ  ਲੱਗੀ ਕਾਰਨ ਸੜਕ ਦੇ ਕਿਨਾਰੇ ਲੱਗੇ ਦਰੱਖਤ ਸੜ ਕੇ ਸੁਆਹ ਹੋ ਗਏ | ਲੇਕਿਨ ਇਸ ਦੇ ਵੱਲ ਕਿਸੇ ਵੀ ਵਿਭਾਗ ਦੇ ਕਰਮਚਾਰੀ ਨੇ ਧਿਆਨ ਨਹੀ ਦਿੱਤਾ | ਜਦਕਿ ਇਕ ਪਾਸੇ ਤੇ ਤਾਂ ਚੌਗਿਰਦੇ ਨੂੰ  ਹਰਿਆ ਭਰਿਆ ਬਣਾਉਣ ਦੇ ਢਿਢੋਰਾ ਪਿਟਿਆ ਜਾ ਰਿਹਾ ਹੈ  | ਦੂਸਰੇ ਪਾਸੇ ਹਰਿਆਲੀ ਦੇ ਰਾਖੇ ਇਸ ਵੱਲ ਕੋਈ ਧਿਆਨ ਨਹੀ ਦੇ ਰਹੇ | ਨਾੜ ਨੂੰ  ਲੱਗ ਲੱਗਣ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ | ਇਲਾਕੇ ਦੇ ਲੋਕਾਂ ਨੇ ਜਿਲਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਜਿੰਨਾ ਵੱਲੋਂ ਕਣਕ ਨਾੜ ਨੂੰ  ਅੱਗ ਲਗਾਈ ਜਾਦੀ ਹੈ | ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਤੇ ਜੁਰਮਾਨਾ ਕੀਤਾ ਜਾਵੇ | ਤਾਂ ਕਿ ਹਰਿਆਲੀ ਨੂੰ  ਬਰਕਰਾਰ ਰੱਖਿਆ ਜਾਵੇ ਤਾਂ ਹੀ ਸਾਡਾ ਵਾਤਾਵਰਨ ਸ਼ੁੱਧ ਰਹਿ ਸਕੇਗਾ 

ਜਦੋਂ ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਮੈਨੇਜਰ ਵਿਸ਼ਾਲ ਗੁਪਤਾ ਨਾਲ ਪੱਖ ਜਾਣਨ ਲਈ ਫੋਨ ਕੀਤਾ ਪਰ ਉਨ੍ਹਾਂ ਵੱਲੋਂ ਫੋਨ ਨਹੀ ਚੁੱਕਿਆ ਗਿਆ।

Related Articles

LEAVE A REPLY

Please enter your comment!
Please enter your name here

Latest Articles