ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ :ਇੰਸਪੈਕਟਰ ਰਣਜੀਤ ਸਿੰਘ ਕਾਠਗੜ੍ਹ
ਨਵਾਂਸ਼ਹਿਰ /ਕਾਠਗੜ੍ਹ 27 ਮਈ (ਜਤਿੰਦਰਪਾਲ ਸਿੰਘ ਕਲੇਰ )-
ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਡਾਕਟਰ ਮਹਿਤਾਬ ਸਿੰਘ ਦੀਆਂ ਜਾਰੀ ਦਿਸ਼ਾ ਨਿਰਦੇਸ਼ਾ ਦੀਆਂ ਸਖਤੀ ਨਾਲ ਪਾਲਣਾ ਕਰਦੇ ਹੋਏ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਕਾਠਗੜ੍ਹ ਦੇ ਕਸਬੇ ਨਾਲ ਵਿੱਚ ਮਾਹੌਲ ਖਰਾਬ ਕਰਨੇ ਵਾਲੇ ਇਕ ਵਿਆਕਤੀ ਨੂੰ ਕਾਬੂ ਕਰਕੇ ਉਸਦੇ ਖਿਲਾਫ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਾਠਗੜ੍ਹ ਐਸ ਐਸ ਓ ਇੰਸਪੈਕਟਰ ਰਣਜੀਤ ਸਿੰਘ ਅਤੇ ਏ ਐਸ ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਸ਼ੱਕੀ ਵਿਆਕਤੀਆ ਦੀ ਚੈਕਿੰਗ ਕਰ ਰਹੀ ਸੀ ਕਿ ਇਸੇ ਦੌਰਾਨ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਥਿਤ ਆੋਰਪੀ ਸੰਦੀਪ ਚੋਪੜਾ ਪੁੱਤਰ ਦੇਵੀ ਲਾਲ ਵਾਸੀ ਭਰਥਲਾ ਥਾਣਾ ਕਾਠਗੜ੍ਹ ਜਿਲ੍ਹਾਂ ਸ਼ਹੀਦ ਭਗਤ ਸਿੰਘ ਜੋ ਕਿ ਨਸ਼ਾ ਕਰਨ ਦਾ ਆਦੀ ਹੈ | ਜੋ ਕਿ ਪਿੰਡ ਦੇ ਏਰੀਆ ਵਿੱਚ ਹੋਰ ਨੌਜਵਾਨਾਂ ਨੂੰ ਨਸ਼ੇ ਦਾ ਸੇਵਨ ਕਰਨ ਤੇ ਲਗਾ ਰਿਹਾ ਹੈ | ਜਿਸਕੇ ਏਰੀਆ ਦਾ ਮਾਹੌਲ ਖਰਾਬ ਹੋ ਸਕਦਾ ਹੈ | ਉਹ ਇਸ ਸਮੇਂ ਆਸਰੋਂ ਤੋ ਰੋਪੜ੍ਹ ਓਵਰਬਿ੍ਜ ਆਸਰੋਂ ਦੇ ਕੋਲ ਘੁੰਮ ਰਿਹਾ ਹੈ | ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਵਿਆਕਤੀ ਕਾਬੂ ਕਰਕੇ ਜਦੋਂ ਉਸ ਦਾ ਡੋਪ ਟੈਸਟ ਕਰਵਾਇਆ ਜੋ ਕੀ ਪਾਜੀਟਿਵ ਪਾਇਆ ਗਿਆ | ਪੁਲਿਸ ਨੇ ਕਥਿਤ ਆਰੋਪੀ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੇ ਦੱਸਿਆਂ ਕਿ ਕਾਬੂ ਕੀਤੇ ਕਥਿਤ ਆਰੋਪੀ ਦੀ ਪਹਿਚਾਣ ਸੰਦੀਪ ਚੋਪੜਾ ਪੁੱਤਰ ਦੇਵੀ ਲਾਲ ਵਾਸੀ ਭਰਥਲਾ ਥਾਣਾ ਕਾਠਗੜ੍ਹ ਦੇ ਰੂਪ ਵਿੱਚ ਹੋਈ |


