ਨਸ਼ਿਆ ਦੇ ਸੋਦਾਗਰਾਂ ਦੀਆਂ ਜਾਇਦਾਦਾ ਹੋਣਗੀਆਂ ਜਬਤ, ਨਸ਼ਿਆ ਦੇ ਆਦੀ ਨਾਲ ਹਮਦਰਦੀ ਵਰਤਣ ਲੋਕ- ਬੈਂਸ
ਰੂਪਨਗਰ /ਨੰਗਲ 22 ਮਈ (ਜਤਿੰਦਰ ਪਾਲ ਸਿੰਘ ਕਲੇਰ )
“ਨਸ਼ਿਆ ਵਿਰੁੱਧ ਸਾਝਾਂ ਯੁੱਧ” ਪੰਜਾਬ ਸਰਕਾਰ ਦਾ ਇੱਕ ਅਜਿਹਾ ਮਿਸ਼ਨ ਹੈ, ਜਿਸ ਤਹਿਤ ਕਾਸੋ ਆਪ੍ਰੇਸ਼ਨ ਚਲਾ ਕੇ ਪੰਜਾਬ ਸਰਕਾਰ ਸ਼ੱਕੀ ਥਾਵਾਂ ਤੇ ਛਾਪੇਪਾਰੀ ਕਰਕੇ ਨਸ਼ਿਆ ਦੇ ਸੋਦਾਗਰਾਂ ਨੂੰ ਭਾਜੜਾ ਪਾ ਦਿੱਤੀਆਂ ਹਨ। ਨਸ਼ਿਆ ਨੂੰ ਵੇਚਣ ਵਾਲਿਆਂ ਦੀਆਂ ਚੱਲ ਅਚੱਲ ਜਾਇਦਾਦਾਂ ਜਬ਼ਤ ਕੀਤੀਆ ਜਾਣਗੀਆਂ ਤੇ ਆਮ ਲੋਕਾਂ ਦੇ ਸਹਿਯੋਗ ਨਾਲ ਨਸ਼ਿਆ ਦੀ ਗ੍ਰਿਫਤ ਵਿਚ ਆਏ ਭੋਲੇ ਭਾਲੇ ਲੋਕਾਂ ਨੂੰ ਇਸ ਮੱਕੜ ਜਾਲ ਤੋਂ ਬਾਹਰ ਕੱਢਣ ਲਈ ਇੱਕ ਵਿਆਪਕ ਅਭਿਆਨ ਚਲਾਇਆ ਜਾਵੇਗਾ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਭਾਸ਼ਾ ਅਤੇ ਉਚੇਰੀ ਸਿੱਖਿਆ, ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਭੰਗਲਾਂ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਮਿਸ਼ਨ ਸਰਕਾਰ ਜਾਂ ਪੁਲਿਸ ਵੱਲੋ ਇਕੱਲਿਆਂ ਹੀ ਸਫਲ ਨਹੀ ਕੀਤਾ ਜਾ ਸਕਦਾ, ਇਸ ਵਿੱਚ ਆਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਨੇ ਹਮੇਸ਼ਾ ਸਮੁੱਚੀ ਲੋਕਾਈ ਦਾ ਮਾਰਗ ਦਰਸ਼ਨ ਕੀਤਾ ਹੈ। ਸਦੀਆਂ ਤੋਂ ਇਸ ਧਰਤੀ ਤੋ ਉੱਚੀ ਅਵਾਜ ਨੇ ਮਾਨਵਤਾ ਨੂੰ ਜਾਗਰੂਕ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਹਰ ਪਿੰਡ, ਸ਼ਹਿਰ, ਗਲੀ ਮੁਹੱਲੇ ਤੱਕ ਲੋਕਾਂ ਨੂੰ ਨਸ਼ਿਆ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜਾਗਰੂਕ ਕਰਾਂਗੇ। ਨਸ਼ਿਆ ਵਿਰੁੱਧ ਜੋ ਵੀ ਸੂਚਨਾ ਸਾਡੇ ਤੱਕ ਪਹੁੰਚੇਗੀ ਉਹ ਗੁਪਤ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਇਲਾਕੇ ਵਿੱਚ ਅਜਿਹੇ ਨਸ਼ਿਆ ਦੇ ਗ੍ਰਿਫਤ ਵਿਚ ਆਏ ਸਾਡੇ ਭਰਾ ਭੈਣ ਹਨ, ਉਨ੍ਹਾਂ ਨੂੰ ਹਮਦਰਦੀ ਦੀ ਜਰੂਰਤ ਹੈ, ਕਿਉਕਿ ਨਸ਼ਿਆ ਦੇ ਸੋਦਾਗਰਾਂ ਨੇ ਆਪਣੀ ਕੋਝੀਆ ਚਾਲਾ ਚੱਲ ਕੇ ਉਨ੍ਹਾਂ ਦਾ ਜੀਵਨ ਬਰਬਾਦ ਕਰਨ ਦਾ ਤਹੱਇਆ ਕੀਤਾ ਹੋਇਆ ਹੈ। ਅਸੀ ਆਪਣੀ ਇੱਕ ਜੁਗਤ ਨਾਲ ਅਜਿਹੇ ਸਮਾਜ ਦੇ ਕੋਹੜ ਨੂੰ ਜੜ੍ਹ ਤੋ ਪੁੱਟ ਕੇ ਜੇਲ੍ਹਾਂ ਵਿਚ ਡੱਕਣਾ ਹੈ।
ਉਨ੍ਹਾਂ ਨੇ ਕਿਹਾ ਕਿ ਮੇਰੀ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਅਵਾਜ ਬੁਲੰਦ ਕਰਨ ਤੇ ਆਪਣੇ ਇਲਾਕੇ ਵਿਚੋ ਨਸ਼ੇ ਦਾ ਖਾਤਮਾ ਕਰਨ। ਇਹ ਸਾਡੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਹੁਣ ਬਖਸ਼ੇ ਨਹੀ ਜਾਣਗੇ। ਸਾਡੇ ਸਿਹਤ ਵਿਭਾਗ ਵੱਲੋਂ ਵੀ ਨਸ਼ਿਆ ਵਿਰੁੱਧ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਪ੍ਰੰਤੂ ਸਪਲਾਈ ਲਾਈਨ ਤੋੜਨ ਦੀ ਜਰੂਰਤ ਹੈ, ਇਸ ਲਈ ਨਸ਼ਿਆ ਦੇ ਸੋਦਾਗਰ ਕਾਬੂ ਕਰਨ ਵਿਚ ਹੁਣ ਹੋਰ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਹਿਤੇਸ਼ ਸ਼ਰਮਾ ਦੀਪੂ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਗੁਰਜੀਤ ਕੌਰ ਸਰਪੰਚ, ਜਸਵਿੰਦਰ ਸਿੰਘ, ਹੈਪੀ ਭੰਗਲਾਂ, ਨਿਤਿਨ ਪੁਰੀ, ਬਲਵੰਤ ਮੰਡੇਰ, ਮਨਿੰਦਰ ਸਿੰਘ, ਸੁਧਾਸ਼ੂ ਦਿਵੇਦੀ, ਸੋਨੂੰ ਬੂਥਗੜ੍ਹ, ਮੁਖਤਿਆਰ ਸਿੰਘ, ਬਿੱਲਾ ਖੇੜਾ, ਸੰਜੀਵ, ਦੇਵ ਰਾਜ ਪੰਚ, ਹੁਸਨ ਚੰਦ, ਨੀਲਮ ਦੇਵੀ, ਸੁਰਿੰਦਰਪਾਲ ਸਿੰਘ, ਗੁਰਪਾਲ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਦਿਨੇਸ਼ ਕੁਮਾਰ, ਮੀਨਾ ਰਾਣੀ ਪੰਚ, ਜਸਵੀਰ ਕੌਰ ਪੰਚ, ਮਹਿੰਦਰ ਸਿੰਘ ਨੰਬਰਦਾਰ, ਹੈਪੀ ਸੈਣੀ ਤੇ ਪਤਵੰਤੇ ਹਾਜ਼ਰ ਸਨ।


