ਨਵਾਸ਼ਹਿਰ /ਕਾਠਗੜ੍ਹ, 22 ਮਈ (ਜਤਿੰਦਰਪਾਲ ਸਿੰਘ ਕਲੇਰ )
ਹਲਕੇ ਵਿੱਚ ਪੈਂਦੇ ਪਿੰਡ ਸੁੱਧਾ ਮਾਜਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਐਂਟੀ ਕਾਸਟ ਤੇ ਸੋਸ਼ਲ ਵੈਲਫੇਅਰ ਮੂਵਮੈਂਟ ਸੋਸਾਇਟੀ ਚੰਡੀਗੜ੍ਹ ਵੱਲੋਂ ਸਟੇਸ਼ਨਰੀ ਵੰਡੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੀ ਚੇਅਰਪਰਸਨ ਬੀਬਾ ਤਰਲੋਚਨ ਕੌਰ ਬਾਂਠ ਨੇ ਦੱਸਿਆਂ ਕਿ ਸੁੱਧਾ ਮਾਜਰਾ ਸਕੂਲ ਦੇ ਬੱਚਿਆਂ ਨੂੰ ਵੰਡੀ ਗਈ ਸਟੇਸ਼ਨਰੀ ਵਿੱਚ ਕਾਪੀਆਂ ਜਿਓਮੈਟਰੀ ਬੋਕਸ ਆਦਿ ਸਮਾਨ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਉਹਨਾਂ ਦੀ ਸੋਸਾਇਟੀ ਦਾ ਮੁੱਖ ਮਕਸਦ ਹੈ ਜੋ ਭਵਿੱਖ ਵਿੱਚ ਵੀ ਜਾਰੀ ਰਹੇਗਾ। ਸਕੂਲ ਦੀ ਹੈੰਡ ਟੀਚਰ ਮੈਡਮ ਇੰਦਰਜੀਤ ਕੌਰ ਨੇ ਉਕਤ ਸੁਸਾਇਟੀ ਦੀ ਚੇਅਰਪਰਸਨ ਸ਼੍ਰੀਮਤੀ ਤਰਲੋਚਨ ਕੌਰ ਬਾਂਠ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਨਾਲ ਸੰਬੰਧਿਤ ਸਮਾਨ ਦਿੱਤੇ ਜਾਣ ਨਾਲ ਬੱਚੇ ਪੜ੍ਹਾਈ ਵਿੱਚ ਹੋਰ ਦਿਲਚਸਪੀ ਦਿਖਾਉਂਦੇ ਹਨ। ਇਸ ਮੌਕੇ ਸਕੂਲ ਸਟਾਫ ਵਿੱਚ ਗੁਰਪਿੰਦਰ ਕੌਰ, ਆਸ਼ਾ, ਜਸਵਿੰਦਰ ਕੌਰ, ਰੀਟਾ, ਸੁਖਵਿੰਦਰ ਕੌਰ ਵੀ ਹਾਜ਼ਰ ਸਨ।


