Join
Sunday, March 29, 2026
Sunday, March 29, 2026

ਪੁਲਿਸ ਪ੍ਰਸ਼ਾਸਨ ਤੇ ਗੈਗਸਟਰ ਵਿਚਾਲੇ ਤੜਕਸਾਰ ਹੋਏ ਮੁਕਾਬਲੇ ‘ਚ ਗੈਗਸਟਰ ਜ਼ਖ਼ਮੀ

ਜਲੰਧਰ, ( ਕਰਮਵੀਰ ਸਿੰਘ )

ਅੱਜ ਜਲੰਧਰ ਦਿਹਾਤੀ ਕ੍ਰਾਈਮ ਬ੍ਰਾਂਚ ਵੱਲੋਂ ਤੜਕਸਾਰ ਹੀ ਇੱਕ ਗੈਂਗਸਟਰ ਦਾ ਐਨਕਾਉਟਰ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਅੱਜ ਸਵੇਰੇ ਸਪੈਸ਼ਲ ਬ੍ਰਾਂਚ ਅਤੇ ਜ਼ਿਲ੍ਹਾ ਦਿਹਾਤੀ ਦੀ ਪੁਲਿਸ ਵੱਲੋਂ ਆਦਮਪੁਰ ਮੇਹਟੀਆਣਾ ਰੋਡ ਤੇ ਪੈਂਦੇ ਪਿੰਡ ਕਾਲਰਾ ( ਪੁਲ ) ਵਿਖੇ ਸਬ ਇੰਸਪੈਕਟਰ ਅਮਨਦੀਪ ਵਰਮਾ ਏ.ਐਸ.ਆਈ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਮੁਲਾਜ਼ਮਾਂ ਵੱਲੋਂ ਨਾਕਾਬੰਦੀ ਕੀਤੀ ਗਈ ਸੀ ।ਇਸ ਦੌਰਾਨ ਮੇਹਟੀਆਣਾ ਤੋਂ ਆਉਂਦੀ ਹੋਈ ਇੱਕ ਬਲੈਰੋ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ , ਤਾਂ ਬਲੈਰੋ ਦੇ ਡਰਾਈਵਰ ਵੱਲੋਂ ਪੁਲਿਸ ਪਾਰਟੀ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ । ਜਿਸ ਦੌਰਾਨ ਬਲੈਰੋ ਗੱਡੀ ਨਾਕੇ ਤੇ ਲੱਗੇ ਬੈਰੀਗੇਟ ਵਿੱਚ ਲੱਗ ਗਈ , ਮੌਕੇ ਕੇ ਗੱਡੀ ਦਾ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਆਪਣੇ ਪਿਸਟਲ ਨਾਲ ਪੁਲਿਸ ਪਾਰਟੀ ਉੱਪਰ ਫਾਇਰਿੰਗ ਸ਼ੁਰੂ ਕਰਤੀ ਪੁਲਿਸ ਪਾਰਟੀ ਵੱਲੋਂ ਉਸ ਨੂੰ ਸਰੈਂਡਰ ਕਰਨ ਦਾ ਕਿਹਾ ਗਿਆ ,ਪਰ ਉਸ ਵੱਲੋਂ ਦੁਬਾਰਾ ਫਿਰ ਪੁਲਿਸ ਦੇ ਫਾਇਰਿੰਗ ਕੀਤੀ ਤੇ ਫਿਰ ਪੁਲਿਸ ਪਾਰਟੀ ਨੇ ਆਪਣਾ ਬਚਾਅ ਕਰਦਿਆਂ ਉਸ ਉੱਪਰ ਫਾਇਰਿੰਗ ਸ਼ੁਰੂ ਕੀਤੀ ਤਾਂ ਇੱਕ ਗੋਲੀ ਉਸ ਦੀ ਖੱਬੀ ਲੱਤ ਤੇ ਜਾ ਵੱਜੀ ਜਿਸ ਨਾਲੋਂ ਫੱਟੜ ਹੋ ਗਿਆ ।ਜਿਸਦੀ ਪਛਾਣ ਵਜੋਂ ਪਤਾ ਲੱਗਾ ਹੈ ਕਿ ਪਰਮਜੀਤ ਸਿੰਘ ਪੰਮਾ ਪਿੰਡ ਬਿੱਜੋ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ । ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀ ਕੋਲੋਂ ਦੋ ਪਿਸਟਲ 32 ਬੋਰ 15 ਗ੍ਰਾਮ ਹੈਰੋਇਨ ਅਤੇ ਇੱਕ ਬਲੈਰੋ ਗੱਡੀ ਜੋ ਅੰਬਾਲੇ ਤੋਂ ਚੋਰੀ ਕੀਤੀ ਗਈ ਸੀ ਉਹ ਵੀ ਬਰਾਮਦ ਕਰ ਲਈ ਗਈ । ਇਸ ਮੋਕੇ ਡੀ ਉਪ ਕਪਤਾਨ ਕੁਲਵੰਤ ਸਿੰਘ,ਉਪ ਕਪਤਾਨ ਹੈਡਕੁਆਟਰ ਇੰਦਰਜੀਤ ਸਿੰਘ ,ਐਸ. ਐਚ. ਉ ਆਦਮਪੁਰ ਹਰਦੇਵਪ੍ਰੀਤ ਸਿੰਘ ਮੁੱਢਲੀ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਉਕਤ ਪਰਮਜੀਤ ਸਿੰਘ ਪੰਮਾ ਖਿਲਾਫ਼ ਪਹਿਲਾਂ ਵੀ ਕਰੀਬ 19 ਮੁੱਕਦਮੇ ਦਰਜ ਸਨ। ਉਸ ਦੋਸ਼ੀ ਨੂੰ ਸਿਵਿਲ ਹਸਪਤਾਲ ਆਦਮਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਸ ਨੂੰ ਕਿ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ।

Related Articles

LEAVE A REPLY

Please enter your comment!
Please enter your name here

Latest Articles

2

2