Join
Friday, March 13, 2026
Friday, March 13, 2026

ਸਿੱਧੂ ਜਠੇਰਿਆ ਪਿੰਡ ਭੀਣ ਵਿਖੇ ਸਲਾਨਾ ਜੋੜ ਮੇਲਾ 25 ਮਈ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ

ਨਵਾਂਸ਼ਹਿਰ 18 ਮਈ (ਜਤਿੰਦਰਪਾਲ ਸਿੰਘ ਕਲੇਰ )

ਇੱਥੋ ਦੇ ਨਜ਼ਦੀਕ ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਅਤੇ ਐਨ ਆਰ ਆਈ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ  ਸਿੱਧੂ ਜਠੇਰਿਆਂ ਤੇ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੋਕੇ ਤੇ ਜਾਣਕਾਰੀ ਦਿੰਦੇ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਕਿ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਤੇ ਸਮੂਹ ਸੰਗਤ ਐਨ ਆਰ ਆਈ ਵੀਰਾ ਦੇ ਸਹਿਯੋਗ ਨਾਲ ਪਿੰਡ ਭੀਣ ਸਿੱਧੂ ਜਠੇਰਿਆ ਤੇ, 25 ਮਈ ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਜਿਸ ਵਿੱਚ ਸੱਭ ਤੋ ਪਹਿਲਾ ਸਵੇਰੇ ਮੂਰਤੀਆ ਦੇ ਸ਼ਨਾਨ ਕਰਵਾਏ ਅਤੇ ਮੂਰਤੀਆ ਦੇ ਵਸਤਰ ਬਦਲੇ ਜਾਣਗੇ ਅਤੇ ਇਸ ਮੋਕੇ ਤੇ ਨਿਸ਼ਾਨ ਸਾਹਿਬ ਵੀ ਸੰਗਤਾ ਦੇ ਸਹਿਯੋਗ ਨਾਲ ਚੜਾਈਆ ਜਾਵੇਗਾ । ਅਤੇ ਹੋਰ ਵੀ ਜਿਹੜੀਆਂ ਬਣਦੀਆ ਰਸਮਾ ਸਮੂਹ ਸੰਗਤਾ ਦੇ ਸਹਿਯੋਗ ਨਾਲ ਕੀਤੀਆ ਜਾਣਗੀਆਂ।  ਸੇਠ ਪ੍ਰਤਾਪ ਬੰਗਾ ਦੀ ਡਾਕਟਰਾਂ ਦੀ ਟੀਮ ਵਲੋ ਮੁਫਤ ਮੈਡੀਕਲ ਚੈਅਕੱਪ ਕੈਪ ਲਗਾਇਆ ਜਾਵੇਗਾ ਅਤੇ ਮੁਫਤ ਦਵਾਇਆ ਵੀ ਦਿੱਤੀਆਂ ਜਾਣਗੀਆਂ। ਇਸ ਮੋਕੇ ਤੇ ਸਮੂਹ ਮੈਬਰ ਹਾਜਰ ਰਹੇ ਜਿਸ ਵਿਚ ਅਵਤਾਰ ਸਿੰਘ ਸਿੰਧੂ, ਜਗਤਾਰ ਸਿੰਘ ਸਿੱਧੂ,ਪਰਗਣ ਸਿੰਘ,ਮਦਨ ਲਾਲ,ਦਰਸ਼ਨ ਕੁਮਾਰ,ਕਸ਼ਮੀਰ ਸਿੰਘ ਸਿੱਧੂ ਆਟੋ ਸਰਵਿਸ, ਨਰਿੰਦਰ ਕੁਮਾਰ ਸਿੱਧੂ ,ਰਣਜੀਤ ਸਿੱਧੂ, ਤੇ ਸਮੂਹ ਮੈਬਰ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles