Join
Friday, March 13, 2026
Friday, March 13, 2026

ਹਜਰਤ ਦਰਬਾਰ ਪੰਜ ਪੀਰ ਦਾ ਸਲਾਨਾ ਜੋੜ ਮੇਲਾ 4,5 ਜੂਨ ਮਨਾਇਆ ਜਾਵੇਗਾ 

ਮੇਲੇ ਸੰਬਧੀ ਤਿਆਰੀਆਂ ਸ਼ੁਰੂ ਕੀਤੀਆਂ, ਮੇਲੇ ਸੰਬਧੀ ਪੋਸਟਰ ਰਿਲੀਜ਼ 

ਮੇਲੇ ਸੰਬਧੀ ਤਿਆਰੀਆਂ ਸ਼ੁਰੂ ਕੀਤੀਆਂ, ਮੇਲੇ ਸੰਬਧੀ ਪੋਸਟਰ ਰਿਲੀਜ਼ 

ਨਵਾਂਸ਼ਹਿਰ ਦੇ ਬੰਗਾ ਰੋਡ ਤੇ ਸਥੀਤ ਹਰਜਤ ਦਰਬਾਰ ਪੰਜ ਪੀਰ ਵਿਖੇ ਸਲਾਨਾ ਜੋੜ ਮੇਲਾ 4’5 ਜੂਨ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ। ਇਸ ਮੋਕੇ ਜਾਣਕਾਰੀ ਦਿੰਦਿਆ ਦਰਬਾਰ ਲੇ ਗੱਦੀਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਨੇ ਦਸਿਆ ਹੈ ਕਿ 4 ਜੂਨ ਸ਼ਾਮ ਨੂੰ ਚਿਰਾਗ ਰੋਸ਼ਨ ਕੀਤੇ ਜਾਣਗੇ ਤੇ ਚਾਦਰ ਦੀ ਰਸਮ ਹੋਵੇਗੀ ਅਤੇ ਰਾਤ ਨੂੰ ਕਵਾਲਿਆ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿਚ ਰਾਤ ਨੂੰ ਸਨਾ ਫਤਿਹ ਅਲੀ ਖਾਨ, ਬੰਟੀ ਕਵਾਲ ਜਲੰਧਰ ਵਾਲੇ, ਇਸ਼ਰਤ ਅਲੀ ਹਾਜਰੀ ਭਰਨਗੇ। ਇਸੇ ਤਰਾਂ 5 ਜੂਨ ਸਵੇਰੇ ਝੰਡੇ ਦੀ ਰਸਮ ਕੀਤੀ ਜਾਵੇਗੀ ਤੇ ਚਾਦਰ ਦੀ ਰਸਮ। ਇਸ ਮੇਲੇ ਦੇ ਮੁੱਖ ਮਹਿਮਾਨ ਏਡੀਜੀਪੀ ਪੰਜਾਬ ਸੰਜੀਵ ਕਾਲਰਾ ਵਲੋਂ ਸ਼ਿਰਕਤ ਕੀਤੀ ਜਾਵੇਗੀ। ਦਿਨ ਵੇਲੇ ਪੰਜਾਬ ਦੇ ਮਸ਼ਹੂਰ ਕਲਾਕਾਰ ਮਹੇਸ਼ ਸਾਜਨ, ਆਬਿਦ ਅਲੀ ਮਤੋਈ,ਮੁੰਨਾ ਨਿਜਾਮੀ ਤੇ ਸਰਦਾਰ ਅਲੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੇਲੇ ਚ ਸੰਗਤਾ ਨੂੰ ਆਸ਼ਿਰਵਾਦ ਦੇਣ ਲਈ ਵੱਖ ਵੱਖ ਡੇਰਿਆ ਤੋਂ ਸੰਤ ਫਕੀਰ ਸ਼ਿਰਕਤ ਕਰਨਗੇ। ਮੇਲੇ ਦੇ ਦੋਨੋ ਦਿਨ ਲੰਗਰ ਆਤੁਟ ਵਰਤਾਇਆ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles