
ਨਵਾਂਸ਼ਹਿਰ 15 ਮਈ (ਜਤਿੰਦਰਪਾਲ ਸਿੰਘ ਕਲੇਰ )
ਨਵਾਂਸ਼ਹਿਰ ਦੇ ਥਾਣਾ ਬਹਿਰਾਮ ਅਧੀਨ ਆਉਂਦੇ ਪਿੰਡ ਕਟਾਰੀਆਂ ਵਿਖੇ ਪੁਲਿਸ ਦੇ ਨਾਲ ਗੈਂਗਸਟਰ ਦਾ ਮੁਕਾਬਲਾ ਹੋਇਆ ਅਤੇ ਇਸ ਮੁਕਾਬਲੇ ਦੇ ਵਿੱਚ ਇੱਕ ਗੈਂਗਸਟਰ ਦੀ ਲੱਤ ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਜਿਸ ਨੂੰ ਜੇ੍ਰੇ ਇਲਾਜ ਲਈ ਹਸਪਤਾਲ ਲਜਾਇਆ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਹੈ ਕਿ ਬਲਜੀਤ ਸਿੰਘ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਸੀ ਅਤੇ ਉਸਨੇ ਪੁਲਿਸ ਦੇ ਉੱਪਰ ਫਾਇਰ ਕੀਤੇ ਸੀ। ਅਤੇ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਬਲਜੀਤ ਸਿੰਘ ਦੇ ਵੱਲੋਂ ਮਿਤੀ 9 ਮਈ ਅਤੇ 10 ਮਈ ਦੀ ਰਾਤ ਨੂੰ ਪ੍ਰੇਮ ਸਿੰਘ ਦਾ ਕਿਸੇ ਹਥਿਆਰ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ, ਅਤੇ ਇਹ ਵੀ ਸਾਹਮਣੇ ਆਇਆ ਹੈ ਕਿ ਬਲਜੀਤ ਸਿੰਘ ਨੂੰ ਧਰਮਿੰਦਰ ਸਿੰਘ ਨੇ ਜਿਹੜਾ ਕਿ ਪਿੰਡ ਮੰਡਾਲੀ ਦਾ ਰਹਿਣ ਵਾਲਾ ਹੈ ਤੇ ਕੈਨੇਡਾ ਗਿਆ ਹੋਇਆ ਹੈ ਉਸਨੇ ਸੁਪਾਰੀ ਦੇ ਕੇ ਬਲਜੀਤ ਸਿੰਘ ਤੋਂ ਪ੍ਰੇਮ ਸਿੰਘ ਦਾ ਕਤਲ ਕਰਵਾਇਆ ਤੇ ਇਹ ਵੀ ਸਾਹਮਣੇ ਆਇਆ ਹੈ ਕਿ ਬਲਜੀਤ ਸਿੰਘ ਦੇ ਖਿਲਾਫ ਪਹਿਲਾਂ ਸੱਤ ਮਾਮਲੇ ਵੱਖ ਵੱਖ ਧਾਰਾਵਾਂ ਤਹਿਤ ਦਰਜ ਹਨ । ਅਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


