Join
Thursday, March 12, 2026
Thursday, March 12, 2026

15 ਮਈ (ਬਰਸੀ ਤੇ ਵਿਸ਼ੇਸ਼) – ਤਰਸੇਮ ਸਿੰਘ ਬੀ ਐਸ ਐਫ ਨੂੰ ਯਾਦ ਕਰਦਿਆਂ

ਬਲਾਚੌਰ 14 ਮਈ (ਜਤਿੰਦਰਪਾਲ ਸਿੰਘ ਕਲੇਰ)

ਬਹੁਤ ਹੀ ਨਿੱਘੇ ਸੁਭਾਅ ਦੇ ਮਾਲਿਕ ਸ.ਤਰਸੇਮ ਸਿੰਘ ਬਹਿਲ ਦਾ ਜਨਮ 8 ਅਪ੍ਰੈਲ 1933 ਨੂੰ ਪਿੰਡ ਢਾਡਾ ਕਲਾਂ (ਹੁਸ਼ਿਆਰਪੁਰ ) ਵਿੱਖੇ ਪਿਤਾ ਸਵ. ਮੇਲਾ ਸਿੰਘ ਬਹਿਲ ਦੇ ਘਰ ਮਾਤਾ ਬਚਿੰਤ ਕੌਰ ਬਹਿਲ ਦੀ ਕੁੱਖੋ ਹੋਇਆ |ਜਨਮ ਉਪਰੰਤ ਕੁੱਝ ਦੇਰ ਬਾਦ ਇਹ ਪਰਿਵਾਰ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੀ ਸੈਰ ਸਪਾਟਾ ਨਗਰੀ ਕਸੌਲੀ ਨੇੜਲੇ ਪਿੰਡ ਮੋਤੀ ਕੋਨਾ (ਸਨਾਵਰ) ਅਤੇ ਫਿਰ ਗੜਖੱਲ (ਕਸੌਲੀ) ਵਿੱਖੇ ਜਾ ਵੱਸਿਆ |ਤਰਸੇਮ ਸਿੰਘ ਜੋ ਕਿ ਸ ਮੇਲਾ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ ਨੇ ਮੁੱਢਲੀ ਵਿਦਿਅਕ ਯੋਗਤਾ ਸਨਾਵਰ ਸਕੂਲ ਅਤੇ ਫਿਰ ਉਚੇਰੀ ਸਿੱਖਿਆ ਕਸੌਲੀ ਤੋਂ ਪ੍ਰਾਪਤ ਕੀਤੀ | ਬਹਿਲ ਪਰਿਵਾਰ ਦਾ ਸਾਬਕਾ ਕੇਂਦਰੀ ਮੰਤਰੀ ਬੀਬੀ ਸੰਤੋਸ਼ ਚੌਧਰੀ ਦੇ ਪਿਤਾ ਚੌਧਰੀ ਰੌਸ਼ਨ ਲਾਲ ਨਾਲ ਬਹੁਤ ਨੇੜਤਾ ਰਹੀ,ਜਿਹੜੇ ਕਿ ਉਸ ਵੇਲੇ ਦੇ ਚੌਟੀ ਦੇ ਕਾਂਗਰਸੀ ਆਗੂ ਰਹੇ ਸਨ |ਆਪ ਜੀ 1956 ਵਿੱਚ ਪੰਜਾਬ ਆਰਮਡ ਫੌਰਸ ਵਿੱਚ ਭਰਤੀ ਹੋ ਗਏ ਅਤੇ ਬੀ ਐਸ ਐਫ ਦੇ ਗੱਠਨ ਦੌਰਾਨ ਆਪ ਇਸ ਫੋਰਸ ਦੇ ਬਾਨੀਆਂ ਵਿੱਚੋ ਇਕ ਸਨ | ਆਪ ਜੀ ਨੇ ਹਮੇਸ਼ਾ ਸੱਚ ਦਾ ਪੱਲਾ ਫੜਿਆ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਨੂੰ ਪਹਿਲ ਦਿੱਤੀ |ਕੇਂਦਰ ਸਰਕਾਰ ਵੱਲੋਂ ਆਪ ਜੀ ਦੀ ਇਮਾਨਦਾਰ ਨੂੰ ਮੁੱਖ ਰੱਖਦੇ ਹੋਏ ਅਨੇਕਾ ਮਾਨ ਸਨਮਾਨ ਪੱਤਰਾਂ ਨਾਲ ਨਿਵਾਜਿਆ |ਆਪ ਜੀ ਦੀ ਸ਼ਾਦੀ ਬਲਾਚੌਰ ਨੇੜਲੇ ਪਿੰਡ ਮੰਢਿਆਣੀ ਦੇ ਊਧਮ ਸਿੰਘ ਦੀ ਸਪੁੱਤਰੀ ਮਹਿੰਦਰ ਕੌਰ ਨਾਲ ਹੋਈ |ਆਪ ਜੀ 1984 ਵਿੱਚ ਸੇਵਾ ਮੁੱਕਤ ਹੋਏ |ਸੇਵਾ ਮੁਕਤੀ ਉਪਰੰਤ ਆਪ ਜੀ ਨੇ ਹਮੇਸਾ ਗੁਰਬਾਣੀ ਦਾ ਜਾਪ ਕੀਤਾ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨ ਦੀ ਦਿਲਚਸਪੀ ਸਦਕਾ ਆਪ ਨੇ ਵੱਖ ਵੱਖ ਥਾਂਈ ਫਲਦਾਰ, ਛਾਂਦਾਰ ਬੂਟੇ ਲਾਏ ਅਤੇ ਉਨ੍ਹਾਂ ਨੂੰ ਪਾਲਿਆ ਅਤੇ 28 ਫਰਵਰੀ 2012 ਦੀ ਮਨਹੂਸ ਸਵੇਰ ਨੂੰ ਨਿੱਤਨੇਮ ਕਰਦਿਆ ਆਪ ਜੀ ਨੂੰ ਅੰਧਰੰਗ ਦਾ ਅਟੈਕ ਹੋ ਗਿਆ ਸੀ ਅਤੇ ਅੱਜ ਦੇ ਦਿਨ 15 ਮਈ 2012 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ | ਉਨ੍ਹਾ ਦੇ ਪੁੱਤਰ ਜਗਦੀਪ ਸਿੰਘ ਬਹਿਲ ਅਤੇ ਦੀਦਾਰ ਸਿੰਘ ਬਲਾਚੌਰੀਆ ਪੱਤਰਕਾਰ ਅਜੀਤ/ ਸਰਪ੍ਰਸਤ ਸ਼ਹੀਦ ਊਧਮ ਸਿੰਘ ਪ੍ਰੈਸ ਵੈਲਫੇਅਰ ਕਲੱਬ ਬਲਾਚੌਰ ਅਤੇ ਰਮਨਦੀਪ ਸਿੰਘ ਗੈਰੀ ਬਹਿਲ ਪੁਰਤਗਾਲ (ਪੋਤਰਾ) ਉਨ੍ਹਾ ਵਾਂਗ ਇਮਾਨਦਾਰੀ ਦੇ ਰਾਹ ਤੇ ਚੱਲਦਿਆਂ ਹੱਕ ਸੱਚ ਦੇ ਪਹਿਰਾ ਦੇਣ ਲਈ ਵਚਨਬਧ ਹਨ |ਅੱਜ ਉਨ੍ਹਾਂ ਦੀ 12 ਬਰਸੀ ਤੇ ਪਿੱਛਲੇ ਸਾਲਾਂ ਵਾਂਗ ਉਨ੍ਹਾਂ ਦੀ ਯਾਦ ਵਿੱਚ ਪਿੱਛਲੇ ਸਾਲਾਂ ਵਾਂਗ ਇਸ ਵਾਰ ਵੀ ਬਹਿਲ ਪਰਿਵਾਰ ਵੱਲੋਂ ਵੱਖ ਥਾਵਾਂ ਥਾਂਵਾ ਤੇ ਬੂਟੇ ਲਾ ਕੇ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles