ਨਵਾਂਸ਼ਹਿਰ /ਕਾਠਗੜ੍ਹ 14 ਮਈ (ਜਤਿੰਦਰਪਾਲ ਸਿੰਘ ਕਲੇਰ)
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ(ਇਫਟੂ) ਦੀ ਮੀਟਿੰਗ ਪਿੰਡ ਕਾਠਗੜ੍ਹ ਬੀੜ ਵਿਖੇ ਹੋਈ ਜਿਸ ਵਿੱਚ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਤਹਿਸੀਲ ਪੱਧਰ ਤੇ ਕੀਤੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ (ਇਫਟੂ) ਪ੍ਰਧਾਨ ਕੁਲਵਿੰਦਰ ਵੜੈਚ, ਸੂਬਾਈ ਸਕੱਤਰ ਅਵਤਰ ਸਿੰਘ ਤਾਰੀ ਅਤੇ ਜ਼ਿਲ੍ਹਾ ਕਨਵੀਨਰ ਮਦਨ ਲਾਲ ਨੱਥਾਨਗਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਦੋਂ ਦੀ ਸੱਤਾ ਤੇ ਕਾਵਜ ਹੋਈ ਹੈ ਉਦੋਂ ਤੋਂ ਮਜਦੂਰ ਵਿਰੋਧੀ ਕਾਨੂੰਨਾਂ ਰਾਹੀਂ ਚੌ ਤਰਫੀ ਹਮਲੇ ਕਰ ਰਹੀ ਹੈ। ਮਜਦੂਰ ਵਿਰੋਧੀ ਚਾਰ ਕਿਰਤ ਕੋਡਜ ਲਿਆਂਦੇ ਹਨ ਇਹ ਕਾਮਿਆ ਨੂੰ ਆਪਣੀ ਜੱਥੇਬੰਦੀ ਬਣਾਉਣ ਅਤੇ ਹੱਕੀ ਮੰਗਾਂ ਨੂੰ ਲੈ ਕੇ ਘੋਲ ਕਰਨ, ਰੈਲੀਆਂ ਅਤੇ ਹੜਤਾਲਾਂ ਕਰਨ ਉੱਤੇ ਪਾਬੰਦੀਆਂ ਲਾਉਂਦੇ ਹਨ ਉਹਨਾਂ ਦੇ ਜਮਹੂਰੀ ਹੱਕ ਕੁਚਲਦੇ ਹਨ। ਉਨ੍ਹਾਂ ਕਿਹਾ ਕਿ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਤਹਿਸੀਲ ਪੱਧਰ ਤੇ ਹੜਤਾਲ ਵਿੱਚ ਉਸਾਰੀ ਮਿਸਤਰੀ ਮਜਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਭੱਠਾ ਮਜਦੂਰ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਅਤੇ ਕਿਸਾਨੀਂ ਯੂਨੀਅਨਾਂ ਸ਼ਮੂਲੀਅਤ ਕਰਨਗੀਆਂ ਉਨ੍ਹਾਂ ਤੋਂ ਇਲਾਵਾ ਜਿਲ੍ਹਾ ਆਗੂ ਹਰਦੀਪ ਪਨੇਸਰ, ਜ਼ਿਲ੍ਹਾ ਵਾਇਸ ਪ੍ਰਧਾਨ(ਇਫਟੂ) ਨਿਰਮਲ ਸਿੰਘ ਜੰਡੀ, ਜਿਲ੍ਹਾਂ ਆਗੂ ਜਸਪਾਲ ਸਿੰਘ ਬਾਗੋਵਾਲ ਅਤੇ ਅਸ਼ੋਕ ਕਲਾਰ ਨੇ ਆਖਿਆ ਕਿ ਇਲਾਕੇ ਭਰ ਚੌ ਕਿਰਤੀ ਮਜਦੂਰ ਵੱਡੀ ਗਿਣਤੀ ਹੜਤਾਲ ਵਿੱਚ ਸ਼ਾਮਲ ਹੋਣਗੇ ਅਤੇ ਰੈਲੀ ਤੋਂ ਬਾਅਦ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ ਉਪਰੰਤ ਐਸਡੀਐਮ ਦੇ ਨਾਮ ਮੰਗਾਂ ਨੂੰ ਲੈ ਕੇ ਮੰਗ ਪੱਤਰ ਵੀ ਦਿੱਤਾ ਜਾਵੇਗਾ ਇਸ ਮੌਕਾ ਅਵਤਾਰ ਸਿੰਘ, ਵਿਜੇ ਕੁਮਾਰ ਬਾਗੋਵਾਲ,ਰਾਮਪਾਲ ਸਿੰਘ ਚਾਹਲ, ਸੱਤਪਲ ਫੌਜੀ, ਮਨੋਜ ਕੁਮਾਰ ਬੱਲੋਵਾਲ , ਹਰੀ ਰਾਮ ਆਦਿ ਮੌਜੂਦ ਸਨ।


