ਨਵਾਂਸ਼ਹਿਰ 14 ਮਈ (ਜਤਿੰਦਰਪਾਲ ਸਿੰਘ ਕਲੇਰ )
ਹਰਿਆਣਾ ਦੇ ਮੁੱਖ ਮੰਤਰੀ ਦੇ ਗ੍ਰਹਿ ਵਿਖੇ ਓ ਬੀ ਸੀ ਮੋਰਚਾ ਪੰਜਾਬ ਵੱਲੋਂ ਸਾਬਕਾ ਪ੍ਰਧਾਨ ਰਜਿੰਦਰ ਬਿੱਟਾ ਦੀ ਅਗਵਾਈ ਵਿੱਚ ਪੰਜਾਬ ਤੋਂ ਓ. ਬੀ.ਸੀ. ਸਮਾਜ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ । ਮੁੱਖ ਮੰਤਰੀ ਹਰਿਆਣਾ ਨੇ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਸਾਰਿਆਂ ਫਸਲਾਂ ਤੇ ਐੱਮ. ਐੱਸ. ਪੀ ਦਿੰਦੀ ਹੈ ਅਤੇ ਪੰਜ ਲੱਖ ਦਾ ਬੀਮਾ ਤੇ ਆਉਸ਼ਮਾਨ ਕਾਰਡ, ਫਸਲੀ ਬੀਮਾਂ, ਗਰੀਬਾਂ ਨੂੰ ਫ੍ਰੀ ਸਲੰਡਰ , 70 ਸਾਨ ਤੋਂ ਵੱਡੇ ਬਜੁਗਾਂ ਦਾ ਆਉਸ਼ਮਾਨ ਕਾਰਡ ਨਾਲ ਇਲਾਜ ਕਰਨਾ, ਕਿਸਾਨਾਂ ਦੇ ਖਾਤੇ ਵਿੱਚ ਸਾਲ ਦਾ ਛੇ ਹਜ਼ਾਰ ਰੁਪਏ ਪਾਉਣਾ ਤੇ ਕਿਸਾਨਾਂ ਨੂੰ ਫਸਲਾਂ ਦੀ ਬੀਮਾ ਯੋਜਨਾ ਅਧੀਨ ਲੈ ਕੇ ਆਉਣਾ। ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣਾ। ਭਾਜਪਾ ਦੀਆਂ ਜਿੱਥੇ ਸਰਕਾਰਾਂ ਹਨ ਉੱਥੇ ਪਹਿਲ ਦੇ ਅਧਾਰ ਤੇ ਤਰਜੀਬ ਦਿੰਦੀਆਂ ਹਨ। ਹਰਿਆਣਾ ਵਿੱਚ ਨੈਬ ਸਿੰਘ ਸੈਣੀ ਦੀ ਅਗਵਾਈ ਵਿੱਚ ਚਲ ਰਹੀ ਸਰਕਾਰ ਲੋਕਾਂ ਨੂੰ ਪਹਿਲ ਤੇ ਤਰਜੀਬ ਦਿੰਦੀਆਂ ਹਨ । ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਭਾਟੀਆ , ਡਾਕਟਰ ਚੌਹਾਨ , ਸੱਤਪਾਲ ਚੇਚੀ, ਰਾਕੇਸ਼ ਚੌਧਰੀ, ਸੁਖਦੇਵ ਉਧਨੋਵਾਲ ਸ਼ਾਮਲ ਹੋਏ ।



