ਬੇਤਰਤੀਬੇ ਖੜੇ ਵਾਹਨਾਂ ਕਾਰਨ ਕਦੀ ਵੀ ਹੋ ਸਕਦੀ ਹੈ ਦੁਰਘਟਨਾ
ਬਲਾਚੌਰ 11 ਮਈ (ਜਤਿੰਦਰਪਾਲ ਸਿੰਘ ਕਲੇਰ )
ਪ੍ਰਵਾਸੀਆਂ ਵੱਲੋਂ ਬਲਾਚੌਰ ਕੰਗਣਾ ਪੁਲ ਦੇ ਨੀਚੇ ਜੋ ਨੈਸ਼ਨਲ ਹਾਈਵੇ ਵੱਲੋਂ ਫੁੱਲ ਬੂਟੇ ਵਾਸਤੇ ਇੱਕ ਪਾਰਕ ਬਣਾਈ ਗਈ ਹੈ ਉਸ ਪਾਰਕ ਵਿੱਚ ਨੈਸ਼ਨਲ ਹਾਈਵੇਅ ਵਲੋਂ ਉਸ ਜਗ੍ਹਾ ਤੇ ਫੁੱਲ ਬੂਟੇ ਨਹੀਂ ਲਗਾਏ ਗਏ ਲੇਕਿਨ ਪ੍ਰਵਾਸੀਆਂ ਨੇ ਆਪਣੇ ਅੱਡੇ ਬਣਾ ਕੇ ਗੋਲ ਗੱਪੇ, ਸਪ੍ਰਿੰਗ ਰੋਲ, ਬਰਗਰ ਜੋ ਕਿ ਬਹੁਤ ਹੀ ਘਟੀਆ ਕਿਸਮ ਦੇ ਲੋਕਾਂ ਨੂੰ ਖਵਾ ਰਹੇ ਹਨ। ਉਹਨਾਂ ਦੇ ਹੱਥਾਂ ਤੇ ਨਾਦਸਤਾਨੇ ਅਤੇ ਨਾ ਮੂੰਹ ਤੇ ਮਾਸਕ ਪਾਏ ਹੁੰਦੇ ਹਨ। ਉਹ ਬਹੁਤ ਹੀ ਘਟੀਆ ਕਿਸਮ ਦਾ ਗ੍ਰਾਹਕਾਂ ਨੂੰ ਫਾਸਟ ਫੂਡ ਖਿਲਾ ਰਹੇ ਹਨ। ਤੁਸੀਂ ਕਦੇ ਉਹਨਾਂ ਦੀਆਂ ਰੇੜੀਆਂ ਤੇ ਦੇਖੋਗੇ ਕੀ ਨੈਸ਼ਨਲ ਹਾਈਵੇ ਰੋਡ ਚੰਡੀਗੜ੍ਹ ਤੋਂ ਜਲੰਧਰ ਦੂਜੇ ਪਾਸੇ ਚੰਡੀਗੜ੍ਹ ਤੋਂ ਜਲੰਧਰ ਅੰਮ੍ਰਿਤਸਰ ਬੱਸਾਂ ਬਲਾਚੌਰ ਕੰਗਣਾ ਪੁਲ ਤੇ ਰੁਕਦੀਆਂ ਹਨ ਇਹਨਾਂ ਦੇ ਵਿਚਕਾਰ ਦੋ ਰੋਡ ਬਣਾਏ ਗਏ ਹਨ ਜੋ ਕਿ ਕ੍ਰੋਸਸਿੰਗ ਰੋਡ ਹੈ। ਮੇਨ ਸੜਕ ਤੋਂ ਦੂਜੇ ਪਾਸੇ ਜਦੋਂ ਲੋਕਾਂ ਨੇ ਕਰੋਸ ਕਰਨਾ ਹੁੰਦਾ ਹੈ ਤਾਂ ਉਹਨਾਂ ਦੇ ਵਿੱਚ ਇਹਨਾਂ ਗੋਲ ਗੱਪਿਆਂ ਵਾਲਿਆਂ ਨੇ ਆਪਣੀ ਨਿਜੀ ਪਾਰਕ ਬਣਾਈ ਹੋਈ ਹੈ ਜਿੱਥੇ ਗੋਲ ਗੱਪੇ ਖਾਣ ਵਾਲੇ ਆਪਣੇ ਮੋਟਰਸਾਈਕਲ ਗੱਡੀਆਂ ਵਗੈਰਾ ਖੜੀਆਂ ਕਰਕੇ ਉਸ ਰੋਡ ਨੂੰ ਬਲੋਕ ਕਰ ਦਿੰਦੇ ਹਨ। ਇਸ ਜਗ੍ਹਾ ਤੋਂ ਬਹੁਤ ਸਾਰੇ ਮੋਟਰ ਸਾਇਕਲ ਜਾਂ ਗੱਡੀਆਂ ਪੈਟਰੋਲ ਪੰਪ ਤੇ ਆਪਣਾ ਤੇਲ ਪਵਾਉਣ ਵਾਸਤੇ ਜਾਂਦੀਆਂ ਹਨ। ਲੋਕਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਵਾਰੀ ਤਾਂ ਇਥੋਂ ਘੁੰਮਣ ਲਗੇ ਗੱਡੀ ਕਿਸੇ ਮੋਟਰ ਸਾਈਕਲ ਜਾ ਕਿਸੇ ਹੋਰ ਵਾਹਨ ਨਾਲ ਜੋ ਕਿ ਬੇਤਰਤੀਬੇ ਤਰੀਕੇ ਨਾਲ ਖੜੇ ਹੁੰਦੇ ਹਨ ਉਨ੍ਹਾਂ ਨਾਲ ਲੱਗ ਜਾਂਦੀ ਹੈ ਜਿਸ ਨਾਲ ਲੜਾਈ ਤਕ ਦੀ ਨੌਬਤ ਵੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਤਾਂ ਚਲਾਨ ਕੱਟੇ ਜਾਂਦੇ ਹਨ ਪਰ ਇਹਨਾਂ ਰੇੜੀਆਂ ਵਾਲਿਆਂ ਦੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਨ੍ਹਾਂ ਕਾਰਨ ਉਥੋਂ ਲੰਘਣ ਵਾਲਿਆਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ ਅਤੇ ਟ੍ਰੈਫਿਕ ਵਿਚ ਵਿਘਨ ਪੈਂਦਾ ਹੈ। ਉਨਾਂ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਇਹਨਾਂ ਰੇੜੀਆਂ ਵਾਲਿਆਂ ਉੱਪਰ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।


