Join
Friday, March 13, 2026
Friday, March 13, 2026

ਜਾਨਵਰਾਂ ’ਤੇ ਅੱਤਿਆਚਾਰ, ਕਬੂਤਰਾਂ ਦੀਆਂ ਬਾਜ਼ੀਆਂ ਜਾਨਵਰਾਂ ’ਤੇ ਅੱਤਿਆਚਾਰ

ਨਵਾਂਸ਼ਹਿਰ 11 ਮਈ (ਜਤਿੰਦਰਪਾਲ ਸਿੰਘ ਕਲੇਰ ) 

ਗਰਮੀ ਦੇ ਮੌਸਮ ਦੀ ਤਿੱਖੜ ਦੁਪਹਿਰ ਸਮੇਂ ਕਬੂਤਰਾਂ ਦੀਆਂ ਬਾਜ਼ੀਆਂ ਲਵਾ ਕੇ ਇਨਾਮ ਰੱਖਣੇ ਤੇ ਅੰਤਾਂ ਦੀ ਗਰਮੀ ਵਿੱਚ ਸਾਰਾ ਸਾਰਾ ਦਿਨ ਬੇਜ਼ਬਾਨ ਪੰਛੀਆਂ ਨੂੰ ਅੰਬਰਾਂ ‘ਤੇ ਸੂਰਜ ਦੀ ਬੇਤਹਾਸ਼ਾ ਤਪਸ਼ ਵਿੱਚ ਉਡਾਈ ਰੱਖਣਾ, ਇਨ੍ਹਾਂ ਪੰਛੀਆਂ ‘ਤੇ ਅੱਤਿਆਚਾਰ ਹੈ, ਪ੍ਰੰਤੂ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੇਜ਼ਬਾਨਾ ਦੀ ਸੁਰੱਖਿਆ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ‘ਤੇ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਵੱਡੇ ਵੱਡੇ ਇਨਾਮ ਰੱਖ ਕੇ ਇਸ ਤਰ੍ਹਾਂ ਲੋਕਾਂ ਨੂੰ ਬੇਜ਼ਬਾਨਾ ‘ਤੇ ਤਸ਼ੱਦਦ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਲੋਕਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪਿੰਡ ਪਿੰਡ ‘ਚ ਕਬੂਤਰ ਪਾਲਣ ਦੇ ਸ਼ੌਕੀਨਾਂ ਦਾ ਵਾਧਾ ਹੁੰਦਾ ਜਾਦਾ ਹੈ। ਕੁਝ ਕੋ ਪਿੰਡ ਦੇ ਨੌਜਵਾਨ ਕਬੂਤਰਾਂ ਦੇ ਸ਼ੌਕੀਨ ਬਣਦੇ ਜਾ । ਅਜਿਹੀਆਂ ਘਟਨਾ ਵੀ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਕਬੂਤਰਾਂ ਨੂੰ ਚੋਰੀ ਕਰਨ ਦੇ ਲਈ ਵੀ ਕੁਝ ਕੁ ਨੌਜਵਾਨ ਆਉਂਦੇ ਹਨ। ਕਬੂਤਰ ਚੋਰੀ ਕਰਕੇ ਲੈ ਜਾਂਦੇ ਹਨ। ਇਹੋ ਜਿਹੀਆਂ ਘਟਨਾਵਾਂ ਦੇ ਨਾਲ ਵੀ ਕਾਫ਼ੀ ਲੜਾਈਆਂ ਦੇ ਵਾਧੇ ਹੋਣ ਦੇ ਸਮਾਚਾਰ ਅਕਸਰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਜਾ ਰਹੇ ਹਨ। ਕਬੂਤਰ ਬਾਜ਼ੀ ਵਾਲੇ ਦਿਨ ਜਦੋਂ ਕਿਸੇ ਛੱਤ ਤੇ ਕਬੂਤਰ ਬੈਠਦਾ ਹੈ ਤਾਂ ਉਸ ਨੂੰ ਉਡਾਉਣ ਦੇ ਲਈ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਂਦੇ ਹਨ ਜਿਨ੍ਹਾਂ ਘਰਾਂ ਦੇ ਵਿੱਚ ਇਕੱਲੀਆਂ ਔਰਤਾਂ ਹੁੰਦੀਆਂ ਹਨ ਉਸ ਘਰਾਂ ਦੇ ਵਿੱਚ ਅਕਸਰ ਔਰਤਾਂ ਦੇ ਮਨ ਅੰਦਰ ਸਹਿਮ ਦਾ ਮਹੋਲ ਬਣਿਆ ਰਿਹਾ ਹੈ। ਜਦੋਂ ਕਬੂਤਰਾਂ ਬਾਜ਼ੀ ਹੁੰਦੀ ਹੈ ਤਾਂ ਬਾਜ਼ੀ ਦੌਰਾਨ ਕਬੂਤਰਾਂ ਨੂੰ ਖੁੱਲ੍ਹੇ ਅਸਮਾਨ ਹੇਠ ਗਰਮੀ ਦੀ ਤਿੱਖੜ ਦੁਪਹਿਰ ਸਾਰਾ ਦਿਨ ਅਸਮਾਨ ‘ਚ ਉੱਡਦੇ ਰੱਖਿਆ ਗਿਆ। ਪਾਣੀ ਦੀ ਤੜਫ਼ ਵਿੱਚ ਉੱਡਦੇ ਅਸਮਾਨ ਤੋਂ ਧਰਤੀ ਵੱਲ ਪਾਣੀ ਦੀ ਪਿਆਸ ਬੁਝਾਉਣ ਲਈ ਆਪਣੀ ਜਾਨ ਗਵਾ ਬੈਠਦੇ ਹਨ।ਬੇਜ਼ਬਾਨਾ ‘ਤੇ ਇਹ ਤਸ਼ੱਦਦ ਨਾ- ਬਰਦਾਸ਼ਤ ਯੋਗ ਹੈ। ਤੇ ਕੁਦਰਤ ਨੂੰ ਬਚਾਉਣ ਲਈ ਸਿਆਣੇ ਲੋਕਾਂ,ਸਮਾਜਸੇਵੀ, ਕੁਦਰਤ ਪ੍ਰੇਮੀਆਂ ਤੇ ਪੰਛੀ ਪ੍ਰੇਮੀਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।

Related Articles

LEAVE A REPLY

Please enter your comment!
Please enter your name here

Latest Articles