ਪਾਕਿਸਤਾਨ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਮੱਦੇਨਜ਼ਰ ਜਲੰਧਰ ਵਿਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ . ਹਰ ਰੋਜ਼ ਰਾਤ ਨੂੰ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਡਰੋਨ ਅਤੇ ਮਿਸਾਇਲ ਹਮਲਿਆਂ ਦੇ ਚਲਦੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਬ੍ਲੈਕ ਆਊਟ ਕੀਤਾ ਜਾ ਰਿਹਾ ਹੈ . ਇਸੇ ਦੇ ਚਲਦੇ ਜ਼ਿਲਾ ਜਲੰਧਰ ਵਿਚ ਵੀ ਰਾਤ ਨੂੰ ਬ੍ਲੈਕਆਊਟ ਕੀਤਾ ਜਾ ਰਿਹਾ ਹੈ ਪਰ ਦੇਖਣ ਵਿਚ ਆ ਰਿਹਾ ਹੈ ਕੇ ਪ੍ਰਸ਼ਾਸਨ ਵੱਲੋਂ ਬ੍ਲੈਕ ਆਊਟ ਕੀਤੇ ਜਾਂ ਦੇ ਬਾਵਜ਼ੂਦ ਕਈ ਸਟ੍ਰੀਟ ਲਾਈਟਾਂ ਬੰਦ ਜਗ ਰਹੀਆਂ han. ਇਸੇ ਗੰਭੀਰ ਮੁੱਦੇ ਨੂੰ ਲੈ ਕੇ ਜਲੰਧਰ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਜਾਰੀ ਕੀਤੀ ਗਈ ਹੈ ਜਿਥੇ ਰਾਤ ਵੇਲੇ ਜਗ ਰਹੀਆਂ ਲਾਈਟ ਨੂੰ ਲੈ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ . ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਰਾਤ ਨੂੰ ਬ੍ਲੈਕ ਆਊਟ ਦੌਰਾਨ ਕੋਈ ਵੀ ਸਟ੍ਰੀਟ ਲਾਈਟ, ਘਰ ਦੀ ਲਾਈਟ, ਦੁਕਾਨ ਯਾ ਕੋਈ ਹੋਰ ਵਪਾਰਕ ਸਥਾਨ ਯਾ ਹੋਰ ਕਿਸੇ ਵੀ ਜਗ੍ਹਾ ਲਾਈਟ ਜਗਦੀ ਦਿਸੇ ਤਾਂ ਤੁਰੰਤ 99154-41046 ਨੰਬਰ ਤੇ ਫੋਨ ਕਰ ਕਿ ਇਸ ਸੰਬੰਧੀ ਜਾਣਕਾਰੀ ਦਿੱਤੀ ਜਾਵੇ .


