ਨਵਾਂਸ਼ਹਿਰ 11 ਮਈ (ਜਤਿੰਦਰਪਾਲ ਸਿੰਘ ਕਲੇਰ )
ਭਾਰਤ ਨੇ ਪਾਕਿਸਤਾਨ ਵਿਰੁੱਧ ਓਪਰੇਸ਼ਨ ਸੰਧੂਰ ਤਹਿਤ ਜੋ ਜੰਗ ਵਿੱਢੀ ਹੋਈ ਹੈ, ਭਾਰਤ ਨੇ ਇਸ ਤਹਿਤ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਦੋਂ ਕਿ ਪਾਕਿਸਤਾਨ ਵਲੋਂ ਜੁਆਬੀ ਕਾਰਵਾਈ ਵਿਚ ਬਾਰਡਰ ਏਰੀਆ ਦੇ ਕਈ ਉਹਨਾਂ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਿਥੇ ਫੌਜੀ ਏਰੀਆ ਸੀ ਭਾਵੇਂ ਕਿ ਇਨ੍ਹਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਦੋਹਾਂ ਮੁਲਕਾਂ ਵਲੋਂ ਆਪਣੇ ਆਪਣੇ ਜੰਗੀ ਵਸੀਲਿਆਂ ਰਾਹੀਂ ਜੰਗੀ ਕਾਰਵਾਈਆਂ ਜਾਰੀ ਹਨ ਬੀਤੇ ਦਿਨੀਂ ਪਾਕਿਸਤਾਨ ਵਲੋਂ ਦਾਗੇ ਮਜਾਇਲ’ਚ ਜੰਮੂ ਪੁੱਣਛ ਵਿਖੇ ਇਕ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇੱਕ ਗ੍ਰੰਥੀ ਤੇ ਕਈ ਹੋਰਾਂ ਦੀਆਂ ਮੌਤਾਂ ਵੀ ਹੋਈਆਂ, ਬਾਰਡਰ ਏਰੀਆ ਦੇ ਨਾਲ ਲੱਗਦੇ ਪਿੰਡਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਂਦੇ ਜਾ ਰਹੇ ਹਨ ਜੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਤੇ ਡਿਊਟੀ ਵੀ ਬਣਦੀ ਹੈ ਇਸ, ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਮੰਗ ਕਰਦੇ ਹਨ ਕਿ ਪੁਣਛ ਜੰਮੂ ਵਿਖੇ ਹੋਏ ਗੁਰੂ ਘਰਾਂ ਅਟੈਕ ਮੌਕੇ ਮਾਰੇ ਗਏ ਗ੍ਰੰਥੀ ਸਿੰਘ ਤੇ ਹੋਰਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਸਥਾਨਕ ਸੰਗਤਾਂ ਲਈ ਲੰਗਰ ਦੇ ਵੀ ਪ੍ਰਬੰਧ ਕੀਤੇ ਜਾਣ, ਇਹਨਾਂ ਸ਼ਬਦਾਂ ਦਾ ਜਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ ਓਪਰੇਸ਼ਨ ਸੰਧੂਰ ਤਹਿਤ ਗੁਰਦੁਆਰਾ ਪੁਣਛ ਜੰਮੂ ਕਸਮੀਰ ਵਿਖੇ ਹੋਏ ਹਮਲੇ ਤੇ ਜੰਗ ਦੇ ਵੱਧਦੇ ਤਨਾਹ ਨੂੰ ਮੁੱਖ ਰੱਖਦਿਆਂ ਹੋਏ ਸਰਹੱਦੀ ਖੇਤਰ ਦੇ ਪਿੰਡਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਉਣ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਪਰਾਲੇ ਦੀ
ਸ਼ਲਾਘਾ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਲੰਗਰ ਸੇਵਾਵਾਂ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਜਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ ਦੱਸਿਆ ਜੰਗ ਨੂੰ ਮੁੱਖ ਰੱਖਦਿਆਂ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਆਪਣੇ ਪਿੰਡਾਂ ਨੂੰ ਛੱਡ ਕੇ ਕਿਸੇ ਸੇਫ ਜਗ੍ਹਾ ਵੱਲ ਜਾ ਰਹੇ ਹਨ ਅਤੇ ਅਜਿਹੇ ਵਿੱਚ ਇਨ੍ਹਾਂ ਪਿੰਡਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰੇ ਆਦਰ ਸਤਿਕਾਰ ਤੇ ਮਰਿਯਾਦਾ ਤਹਿਤ ਲੈ ਆਉਣਾ ਬਹੁਤ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਹੈ, ਜਥੇਦਾਰ ਦੁਭਾਲੀ ਨੇ ਕਿਹਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਰਡਰ ਏਰੀਆ ਦੇ ਨਾਲ ਲੱਗਦੇ ਪਿੰਡਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆਉਣ ਵਾਲੇ ਧਰਮੀ ਕਾਰਜ ਦੀ ਸ਼ਲਾਘਾ ਕਰਦੀ ਹੋਏ ਉੱਥੇ ਮੰਗ ਕਰਦੀ ਹੈ ਕਿ ਜੰਮੂ ਕਸ਼ਮੀਰ ਦੇ ਪੁਣਛ ਵਿਚ ਜਿਥੇ ਗੁਰਦੁਆਰਾ ਦੇ ਗ੍ਰੰਥੀ ਅਤੇ ਹੋਰਾਂ ਦੀ ਮੌਤ ਹੋਈ, ਉੱਥੇ ਢੁਕਵੀਂ ਮਦਦ ਕੀਤੀ ਜਾਵੇ ਅਤੇ ਸਥਾਨਕ ਸੰਗਤਾਂ ਲਈ ਲੰਗਰ ਵੀ ਲਾਏ ਜਾਣ ਤਾਂ ਕਿ ਮਨੁੱਖਤਾ ਨੂੰ ਸਮਰਪਿਤ ਗੁਰੂ ਸਾਹਿਬ ਜੀ ਵਲੋਂ ਬਖਸਿਸ਼ ਕੀਤੇ ਉਪਦੇਸੋ ਤੇ ਪਹਿਰਾ ਦਿੱਤਾ ਜਾ ਸਕੇ ਦੇ ਨਾਲ ਦੇਸ ਦੀਆਂ ਫੌਜਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣ ਦਾ ਸੰਕਲਪ ਲਿਆ ਜਾਵੇ ਜੋ ਸਮੇਂ ਦੀ ਮੁੱਖ ਮੰਗ ਹੈ ।


