Join
Thursday, March 12, 2026
Thursday, March 12, 2026

ਸਤਨਾਮ ਜਲਾਲਪੁਰ ਨੇ ਬਲਾਚੌਰ ਦੇ ਵਾਰਡ ਨੰਬਰ 4 ਅਤੇ  11 ਨੂੰ ਦਿੱਤੀਆਂ ਗ੍ਰਾਂਟਾਂ

ਬਲਾਚੌਰ 7 ਮਈ (ਜਤਿੰਦਰਪਾਲ ਸਿੰਘ ਕਲੇਰ ) 

ਜਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਚੇਚੀ ਜਲਾਲਪੁਰ ਨੇ ਆਪਣੇ ਅਖਤਿਆਰੀ ਕੋਟੇ ਚੋਂ ਬਲਾਚੌਰ ਦੇ ਵਾਰਡ ਨੰਬਰ ਚਾਰ ਦੇ ਜੰਝ ਘਰ ਦੀ ਉਸਾਰੀ ਲਈ ਢਾਈ ਲੱਖ ਰੁਪਏ ਦੀ ਗਰਾਂਟ ਬਲਾਚੌਰ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ (ਲਾਡੀ ਰਾਣਾ) ਨੂੰ ਦਿੱਤੀ ਗਈ ਅਤੇ ਵਾਰਡ ਨੰਬਰ 11 ਦੇ ਜੰਝ ਘਰ ਦੀ ਉਸਾਰੀ ਲਈ 3 ਲੱਖ ਰੁਪਏ ਦੀ ਗਰਾਂਟ ਐਮ ਸੀ ਨਿਰਮਲਾ ਰਾਣੀ ਨੂੰ ਦਿੱਤੀ ਕੀਤੀ ਗਈ।ਇਸ ਮੌਕੇ ਤੇ ਗੱਲਬਾਤ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ 2022 ਵਿੱਚ ਜਿਹੜੇ ਜਨਤਾ ਨਾਲ ਵਾਦੇ ਕਰਕੇ ਆਈ ਸੀ ਉਹ ਲਗਭਗ ਪੂਰੇ ਕਰ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਵਾਸਤੇ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ।

ਪੰਜਾਬ ਸਰਕਾਰ ਵੱਲੋਂ ਆਪਣੇ ਤਿੰਨ ਸਾਲਾਂ ਵਿੱਚ ਜਿੱਥੇ ਸਿਹਤ ਸਹੂਲਤਾਂ, ਸਿੱਖਿਆ ਕ੍ਰਾਂਤੀ ਅਤੇ ਨਸ਼ਿਆ ਵਿਰੁੱਧ ਹੁਣ ਤੱਕ ਜੋ ਕੰਮ ਕੀਤੇ ਗਏ ਹਨ, ਅਜਿਹੇ ਕੰਮ ਪਿਛਲੀਆਂ ਸਰਕਾਰਾਂ ਨੇਂ ਨਹੀਂ ਕੀਤੇl ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‌ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾ ਰਿਹਾ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਬਲਾਚੌਰ ਦੇ ਵਿਕਾਸ ਕਾਰਜ ਵਿੱਚ ਕਿਸੇ ਵੀ ਤਰੀਕੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਗਰਾਂਟਾਂ ਦੇਣ ਮੌਕੇ ਹਲਕਾ ਵਿਧਾਇਕ ਸ਼੍ੀਮਤੀ  ਸੰਤੋਸ਼ ਕਟਾਰੀਆ ਮੌਜੂਦ ਰਹੇ। ਇਸ ਮੌਕੇ ਤੇ ਬਲਾਚੌਰ ਦੇ ਕੌਂਸਲਰਾਂ ਨੂੰ ਸਮਾਨਿਤ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles