Join
Wednesday, March 25, 2026
Wednesday, March 25, 2026

ਰਿਟਾਇਡ ਪੁਲਿਸ ਮੁਲਾਜ਼ਮਾਂ ਦੀ ਅਹਿਮ ਮੀਟਿੰਗ ਹੋਈ

 ਰੂਪਨਗਰ 6 ਮਈ (ਜਤਿੰਦਰਪਾਲ ਸਿੰਘ ਕਲੇਰ )

ਪੁਲਿਸ ਲਾਈਨ ਰੂਪਨਗਰ ਵਿੱਚ ਰਿਟਾਇਰਮੈਂਟ ਪੁਲਿਸ ਮੁਲਾਜ਼ਮਾਂ ਦੀ ਮੀਟਿੰਗ ਪ੍ਰਧਾਨ ਸੋਹਣ ਲਾਲ ਸੰਧੂ ਦੀ ਅਗਵਾਈ ਵਿੱਚ ਆਯੋਜਿਤ ਹੋਈ | ਮੀਟਿੰਗ ਤੋਂ ਪਹਿਲਾਂ  ਪਹਿਲਗਾਮ  ਵਿਖੇ ਅੱਤਵਾਦੀਆਂ ਵਲੋਂ ਮਾਰੇ ਗਏ ਸੈਲਾਨੀਆਂ ਦੀ ਆਤਮਿਕ ਸ਼ਾਂਤੀ ਲਈ  ਦੋ ਮਿੰਟ ਦਾ ਮੋਨ ਰੱਖ ਕੇ ਕਰਕੇ ਉਨ੍ਹਾਂ ਨੂੰ  ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੀਟਿੰਗ ਵਿੱਚ ਜੋਗਿੰਦਰ ਸਿੰਘ ਜਨਰਲ ਸਕੱਤਰ ਵਲੋਂ ਰਿਟਾਇਡ ਕਰਮਚਾਰੀਆਂ ਦੇ ਬਣਦੇ ਬਕਾਏ  ਬਾਰੇ ਜਾਣਕਾਰੀ ਦਿੱਤੀ |  ਉਪ ਪ੍ਰਧਾਨ ਕੇਹਰ ਸਿੰਘ ਵਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ | ਇਸ ਮੀਟਿੰਗ ਵਿੱਚ  ਐਚਡੀਐਫਸੀ ਬੈਕ ਕਰਮਚਾਰੀ ਵਲੋਂ ਰਿਟਾਇਡ ਕਰਮਚਾਰੀਆਂ ਨੂੰ  ਮਿਲਣ ਵਾਲੇ ਲਾਭ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਸਬੰਧੀ ਜਾਣਕਾਰੀ ਕਾਬਲ  ਸਿੰਘ ਚੇਚੀ ਕਾਠਗੜ੍ਹ ਨੇ ਦਿੱਤੀ  | ਇਸ ਮੌਕੇ ਗੁਰਮੀਤ ਸਿੰਘ, ਭੁਪਿੰਦਰ ਸਿੰਘ, ਰਵੀ ਜੋਸ਼ੀ,  ਮੈਡਮ ਸਿਮਰਨ, ਨਰਿੰਦਰ ਸਿੰਘ, ਹਰਬੰਤ ਸਿੰਘ, ਪ੍ਰਸ਼ੋਤਮ ਲਾਲ, ਰਣਜੋਧ ਸਿੰਘ, ਰਮੇਸ਼ ਸਿੰਘ, ਗੁਰਦਿਆਲ ਸਿੰਘ, ਮਦਨ ਸਿੰਘ, ਨੰਗਲ , ਰਤਨ ਸਿੰਘ, ਦਿਲਬਾਗ ਸਿੰਘ, ਤਰਲੋਚਨ ਸਿੰਘ, ਦਲੀਪ ਸਿੰਘ, ਹਾਜਰ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2