Join
Wednesday, March 25, 2026
Wednesday, March 25, 2026

ਨਵਾਸ਼ਹਿਰ ਜਿਲ੍ਹੇਂ ਵਿੱਚ ਵੱਡੀ ਅੱਤਵਾਦੀ ਸਾਜ਼ਿਸ ਨਾਕਾਮ

ਰੋਪੜ੍ਹ ਅਤੇ ਬਲਾਚੌਰ ਦੇ ਜੰਗਲਾਂ ਦੀ ਹੱਦ ਵਿੱਚੋਂ ਹਥਿਆਰਾਂ ਦਾ ਜਖੀਰਾ ਬਰਾਮਦ
ਲੁਕਾ ਕੇ ਰੱਖੇ ਗਏ ਸਨ ਦੋ ਆਰ ਪੀ ਜੀ ,ਦੋ ਆਈਈਡੀ,ਪੰਜ  ਹੈਡ ਗ੍ਰਨੇਡ  ਅਤੇ ਇਕ ਵਾਇਰਲੈਂਸ ਸੈਟ

ਨਵਾਂਸ਼ਹਿਰ 6 ਮਈ (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀ ਦੇ ਨਾਲ ਮਿਲ ਕੇ ਇਕ ਵੱਡੀ ਅੱਤਵਾਦੀ ਸਾਜ਼ਿਸ ਨੂੰ  ਨਾਕਾਮ ਕਰਦੇ ਹੋਏ  ਟਿੱਬਾ ਨੰਗਲ –ਕੁਲਾਰ ਰੋਡ ਸ਼ਹੀਦ ਭਗਤ ਸਿੰਘ ਨਗਰ ਨੇੜੇ ਦੇ ਜੰਗਲੀ ਦੇ ਖੇਤਰ ਵਿੱਚੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ |  ਪੁਲਿਸ ਨੇ ਜੰਗਲ ਵਿੱਚ ਲੁਕਾ  ਕੇ ਰੱਖੇ ਗਏ 2 ਆਰਪੀਜੀ ,2 ਆਈਈਡੀ,5  ਹੈੰਡ ਗ੍ਰਨੇਡ  1 ਵਾਇਰਲੈਂਸ ਸੈਟ ਨੂੰ  ਬਰਾਮਦ ਕੀਤਾ ਗਿਆ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ  ਸ਼ੁਰੂਆਤੀ  ਜਾਂਚ ਵਿੱਚ ਸੰਕੇਤ ਮਿਲੇ ਹਨ ਕਿ ਪਾਕਿਸਤਾਨ ਦੀ ਇੰਟਰ – ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ)  ਅਤੇ ਇਸ ਨਾਲ ਜੁੜੇ ਅੱਤਵਾਦੀ ਸੰਗਠਨਾਂ ਨੇ ਪੰਜਾਬ ਵਿੱਚ ਲੁਕਾ ਸਲੀਪਰ ਸੈਲਾਂ ਮੁੜ ਨੂੰ   ਐਕਟਿਵ ਕਰਨ ਲਈ ਪਾਕਿਸਤਾਨ ਦੇ ਆਈ ਐਸ ਨੇ ਅਤੇ ਸਹਿਯੋਗੀ  ਅੱਤਵਾਦੀ ਸੰਗਠਨਾਂ ਦੁਆਰਾ ਸਾਂਝੀ ਯੋਜਨਾ ਬਣਾਈ ਸੀ | ਇਹ ਵੱਡੀ ਬਰਾਮਦਗੀ ਉਸੇ ਸਾਜਿਸ਼ ਦਾ ਹਿੱਸਾ ਮੰਨੀ ਜਾ ਰਹੀ ਹੈ | ਅੱਤਵਾਦੀਆਂ ਨੇ ਇਹ ਸਮੱਗਰੀ ਭਵਿੱਖ ਦੀਆਂ ਅੱਤਵਾਦੀ ਕਾਰਵਾਈਆਂ ਲਈ ਲੁਕਾ ਕੇ ਰੱਖੀ ਹੋਈ ਸੀ | ਇਸ ਮਾਮਲੇ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਂਲ  ਅੰਮਿ੍ਤਸਰ ਵਲੋਂ ਲਾਜ਼ਮੀ  ਕਾਨੂੰਨੀ  ਧਰਾਵਾਂ ਹੇਠ ਐਫਆਈਆਰ ਦਰਜ ਕਰ ਲਈ ਗਈ ਹੈ | ਅੱਗੇ ਦੀ ਜਾਂਚ ਜਾਰੀ ਹੈ | ਅੱਤਵਾਦੀਆਂ ਦੀਆਂ ਗ੍ਰਿਫਤਾਰੀਆਂ ਲਈ ਜੋਰਦਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ |


Related Articles

LEAVE A REPLY

Please enter your comment!
Please enter your name here

Latest Articles

2

2