ਗੈਰਕਾਨੂੰਨੀ ਪਾਕਿਸਤਾਨੀ ਨਾਗਰਿਕ ਦੇ ਦੇਸ਼ ਨਿਕਾਲੇ ਲਈ ਤੁਰੰਤ ਕਾਰਵਾਈ ਕਰੇ ਸਰਕਾਰ –ਐਡਵੋਕੇਟ ਰਾਜਵਿੰਦਰ ਲੱਕੀ
ਬਲਾਚੌਰ 5 ਮਈ (ਜਤਿੰਦਰਪਾਲ ਸਿੰਘ ਕਲੇਰ )
ਬੀਜੇਪੀ ਵਰਕਰਾਂ ਦੇ ਵਲੋਂ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਦੀ ਅਗਵਾਈ ਵਿੱਚ ਮਾਨਯੋਗ ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਮ ਇਕ ਮੰਗ ਪੱਤਰ ਐਸ ਡੀ ਐਮ ਬਲਾਚੌਰ ਨੂੰ ਸੌਂਪਿਆਂ ਗਿਆ | ਜਿਸ ਵਿੱਚ ਮੰਗ ਕੀਤੀ ਗਈ ਕਿ ਗੈਰ ਕਾਨੂੰਨੀ ਪਾਕਿਸਤਾਨੀ ਨਾਗਰਿਕਾ ਦੇ ਦੇਸ਼ ਨਿਕਾਲੇ ਨੂੰ ਲੈ ਕੇ ਤੁਰੰਤ ਕਰਾਵਾਈ ਕੀਤੀ ਜਾਵੇ | ਇਸ ਮੌਕੇ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਕਿਹਾ ਕਿ ਪਿਛਲੇ 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਬੇਰਹਿਮੀ ਨਾਲ ਹੋਏ ਅੱਤਵਾਦੀ ਹਮਲੇ ਵਿੱਚ 26 ਨਿਰਦੋਸ਼ ਨਾਗਰਿਕਾਂ ਦੀ ਜਾਨ ਚਲੀ ਗਈ | ਉਨ੍ਹਾਂ ਕਿਹਾ ਕਿ ਇਸ ਅੰਤ ਦੀ ਦੁੱਖਦਾਈ ਘਟਨਾ ਦੇ ਬਾਦ ਕੇਂਦਰ ਸਰਕਾਰ ਤੁਰੰਤ ਇਹਨਾਂ ਅੱਤਵਾਦੀਆਂ ਤੇ ਕਾਰਵਾਈ ਕਰੇ | ਉਨ੍ਹਾਂ ਕਿਹਾ ਕਿ ਜਿਲ੍ਹੇਂ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਰਹਿ ਰਹੇ ਉਨ੍ਹਾਂ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਤੁਰੰਤ ਪਛਾਣ ਕੀਤੀ ਜਾਵੇ | ਜਿੰਨਾਂ ਕੋਲ ਜਰੂਰੀ ਕਾਗਜ਼ਾਤ ਨਹੀ | ਜਿਨ੍ਹਾਂ ਕੋਲ ਵੀਜੇ ਦੀ ਮਿਆਦ ਪੂਰੀ ਹੋ ਚੁੱਕੀ ਹੈ | ਜਾਂ ਜਿਨਾਂ ਦੇ ਵੀਜੇ ਮੁਅੱਤਲ ਕਰ ਦਿੱਤੇ ਗਏ ਹਨ | ਇਹ ਗੰਭੀਰ ਰਾਸ਼ਟਰੀ ਸੁਰੱਖਿਆਂ ਦਾ ਮਾਮਲਾ ਹੈ ਇਸ ਲਈ ਅਜਿਹੇ ਵਿਆਕਤੀਆ ਬਿਨਾਂ ਦੇਰੀ ਦੇ ਸੂਚੀ ਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਤੁਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਨ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਸ ਅਤਿਅੰਤ ਸੰਵੇਦਨਸ਼ੀਲ ਮਾਮਲਾ ਹੈ | ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਦੀ ਦੋਸ਼ੀਆਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ |ਇਸ ਮੌਕੇ ਸੰਦੀਪ ਭਾਟੀਆ ਸੋਨੂੰ ਅਜੇ ਕਟਾਰੀਆ ਅਮਨ ਰਾਣਾ ਦਿਨੇਸ਼ ਭਾਰਤਵਾਜ ਜਸਵੰਤ ਸਿੰਘ ਸਰਵਣ ਕੁਮਾਰ ਆਦਿ ਹਾਜ਼ਰ ਸਨ।


