ਬਲਾਚੌਰ , 5 ਮਈ (ਜਤਿੰਦਰ ਪਾਲ ਸਿੰਘ ਕਲੇਰ)
ਪਿੰਡ ਮੁੱਤੋਂ ਦੀਆਂ ਸੰਗਤਾਂ ਵੱਲੋਂ ਪਿੰਡ ਦੇ ਸ਼ਿਵ ਮੰਦਿਰ ਵਿਖੇ ਮਾਂ ਬਗਲਾਮੁਖੀ ਦੀ ਪੂਜਾ ਅਰਚਨਾ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਪਿੰਡ ਨਿਵਾਸੀ ਸ਼ਰਧਾਲੂਆਂ ਦੇ ਸਹਿਯੋਗ ਨਾਲ ਮਾਂ ਬਗਲਾਮੁਖੀ ਦੀ ਪੂਜਾ ਕਰਨ ਸਮੇਂ ਪੰਡਿਤ ਗੌਤਮ ਸ਼ਾਸਤਰੀ ਦੀ ਅਗਵਾਈ ਵਿੱਚ ਮੰਤਰਾਂ ਦੇ ਉਚਾਰਨ ਨਾਲ ਹਵਨ ਪੂਜਾ ਕੀਤੀ ਗਈ ਜਿਸ ਵਿੱਚ ਇਕੱਤਰ ਹੋਏ ਸ਼ਰਧਾਲੂਆਂ ਵੱਲੋਂ ਆਹੂਤੀਆਂ ਪਾਈਆਂ ਗਈਆਂ। ਉਪਰੰਤ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਸ਼ਰਧਾਲੂਆਂ ਵਿੱਚ ਵਿਜੇ ਕੁਮਾਰ, ਮੋਹਨ ਲਾਲ ਸੰਧੂ, ਹਰਸ਼ ਰਾਣਾ, ਨੇਸ਼ੀ ਬਾਵਾ, ਸ਼ਾਮ ਰਾਣਾ, ਜੱਸੀ ਰਾਣਾ, ਸ਼ਿਵ ਕੁਮਾਰ, ਹਨੀ ਗੰਗੜ, ਐਡਵੋਕੇਟ ਜਗਦੀਪ ਰਾਣਾ, ਭਾਗ ਨਾਥ ਆਦਿ ਮੁੱਖ ਰੂਪ ਵਿੱਚ ਹਾਜ਼ਰ ਸਨ।


