
ਨਵਾਂਸ਼ਹਿਰ /ਕਾਠਗੜ੍ਹ, 4ਮਈ (ਜਤਿੰਦਰ ਪਾਲ ਸਿੰਘ ਕਲੇਰ )
ਐਮਬੀਬੀ ਪਬਲਿਕ ਸਕੂਲ ਮੁੱਤੋਂ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ । ਇਸ ਸੰਬੰਧੀ ਸਕੂਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਦੀ ਵਿਸ਼ੇਸ਼ ਤੌਰ ‘ਤੇ ਅਸੈਂਬਲੀ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਦੁਆਰਾ ਭਾਸ਼ਣਾਂ, ਕਵਿਤਾਵਾਂ, ਗੀਤਾਂ ਅਤੇ ਚਾਰਟ ਬਣਾ ਕੇ ਕਿਰਤੀਆਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਸਿਰਫ ਉਹ ਹੀ ਨਹੀਂ ਜੋ ਸਿਰਫ ਮਜ਼ਦੂਰੀ ਕਰਦਾ ਹੈ ਬਲਕਿ ਜੋ ਵੀ ਵਿਅਕਤੀ ਆਪਣੇ ਹੱਥੀਂ ਕਿਸੇ ਵੀ ਤਰ੍ਹਾਂ ਦੀ ਮਿਹਨਤ ਮਜ਼ਦੂਰੀ ਕਰਦਾ ਹੈ ਉਹ ਕਿਰਤ ਹੈ। ਉਹਨਾਂ ਸਭ ਨੂੰ ਮਿਹਨਤ ਦੀ ਇੱਜਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਦੇ ਸਹਾਇਕ ਕਰਮਚਾਰੀਆਂ ਨੂੰ ਗਿਫਟ ਆਦਿ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਕੂਲ ਸਟਾਫ ਵਿੱਚ ਅਜੇ ਕੁਮਾਰ, ਮੈਡਮ ਹਰਪਾਲ ਕੌਰ, ਮੈਡਮ ਮੀਨਾ ਕੁਮਾਰੀ, ਮੈਡਮ ਅੰਜੂ ਰਾਣੀ, ਅਸ਼ਵਨੀ ਕੁਮਾਰ, ਸੁਨੀਲ ਲਤਾ ਆਦਿ ਵੀ ਮੌਜੂਦ ਸਨ।



