“ਬੰਟੀ ਤੇ ਸੰਦੀਪ” ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ
ਮਾਂ ਭਗਵਤੀ ਵਿਸ਼ਾਲ ਜਾਗਰਣਾਂ ਵਿੱਚ ਭਰਦੇ ਹਨ ਹਾਜ਼ਰੀਆਂ
ਉੱਤਰੀ ਭਾਰਤ ਦੇ ਪ੍ਰਸਿੱਧ ਸ਼ਕਤੀ ਪੀਠਾਂ ਵਿੱਚੋਂ ਸ਼ਿਵਾਲਿਕ ਦੀਆਂ ਮਨਮੋਹਕ ਪਹਾੜੀਆਂ ਦੀ ਗੋਦ ਦੀ ਚੋਟੀ ਤੇ ਬੈਠੀ ਮਾਤਾ ਨੈਣਾ ਦੇਵੀ ਦੇ ਸੇਵਕ ਬੰਟੀ ਸ਼ਹਿਜ਼ਾਦਾ ਆਪਣੀ ਸੁਰੀਲੀ ਮਿੱਠੀ ਆਵਾਜ਼ ਅਤੇ ਸੁੰਦਰ ਹਾਸੇ ਨਾਲ ਪਹਿਚਾਣਿਆ ਜਾਂਦਾ ਹੈ ਜਿਸ ਨੇ ਇਲਾਕੇ ਵਿੱਚ ਹਜ਼ਾਰਾਂ ਹੀ ਮਾਂ ਭਗਵਤੀ ਦੇ ਜਾਗਰਨ ਕਰਕੇ ਆਪਣੀ ਮਿੱਠੀ ਆਵਾਜ਼ ਨਾਲ ਮਾਤਾ ਦੇ ਭਗਤਾਂ ਨੂੰ ਆਪਣੀ ਆਵਾਜ਼ ਨਾਲ ਕੀਲ ਲਿਆ ਹੈ ਦੱਸ ਦਈਏ ਕਿ ਮਾਤਾ ਦੇ ਭਗਤ ਵੀ ਕੁਝ ਦਿਨ ਬਾਅਦ ਬੰਟੀ ਸ਼ਹਿਜ਼ਾਦੇ ਦੀ ਮਿੱਠੀ ਆਵਾਜ਼ ਅਤੇ ਮਾਤਾ ਦੀ ਭੇਟਾ ਸੁਣਨ ਦੇ ਲਈ ਮਜਬੂਰ ਹੋ ਕੇ ਆਸ ਪਾਸ ਦੇ ਖੇਤਰ ਵਿੱਚ ਜਗਰਾਤਿਆਂ ਵਿੱਚ ਪੁੱਜ ਜਾਂਦੇ ਹਨ ਵਿਸ਼ਵ ਪ੍ਰਸਿੱਧ ਪੰਜਾਬੀ ਸਿੰਗਰ ਮਾਸਟਰ ਸਲੀਮ ਨੂੰ ਜਿੱਥੇ ਮਾਤਾ ਦੀਆਂ ਭੇਟਾਂ ਗਾਉਣ ਕਾਰਨ ਹਰ ਇੱਕ ਸਨਾਤਨੀ ਚੰਗੀ ਤਰਾਂ ਜਾਣਦਾ ਅਤੇ ਸੁਣਦਾ ਹੈ ਉਹਨਾਂ ਦੇ ਸ਼ਗਿਰਦ ਬੰਟੀ ਸ਼ਹਿਜਾਦਾ ਨੇ ਮਾਸਟਰ ਸਲੀਮ ਕੋਲੋਂ ਗਾਇਕੀ ਦੀ ਸਿਖਲਾਈ ਲਈ ਅਤੇ ਅੱਜ ਬੁਲੰਦੀਆਂ ਨੂੰ ਛੂਹ ਕੇ ਮਾਸਟਰ ਸਲੀਮ ਦਾ ਲਖਤੇ ਜਿਗਰ ਬਣ ਚੁੱਕੇ ਨੰਗਲ ਸ਼ਹਿਰ ਦੇ ਰਹਿਣ ਵਾਲੇ ਬੰਟੀ ਸ਼ਹਿਜਾਦਾ ਬੀਤੇ ਦਿਨੀ ਚੰਡੀਗੜ੍ਹ ਦੇ ਨਜ਼ਦੀਕ ਪੈਂਦੇ ਜ਼ੀਰਕਪੁਰ ਖੇਤਰ ਵਿੱਚ ਹੋਏ ਵਿਸ਼ਾਲ ਮਾਂ ਭਗਵਤੀ ਜਾਗਰਨ ਵਿੱਚ ਹਾਜਰੀਆਂ ਭਰ ਕੇ ਦਰਸ਼ਕਾਂ ਨੂੰ ਜਿੱਥੇ ਮਾਂ ਭਗਵਤੀ ਦੇ ਚਰਨਾਂ ਨਾਲ ਜੋੜਿਆ ਉੱਥੇ ਹੀ ਆਪਣੀ ਆਵਾਜ਼ ਨੂੰ ਮੁੜ ਸੁਣਨ ਲਈ ਮਜਬੂਰ ਕਰਕੇ ਆ ਗਏ ਦੱਸ ਦਈਏ ਕਿ ਬੰਟੀ ਸ਼ਹਿਜ਼ਾਦੇ ਦੇ ਨਾਲ ਐਂਕਰ ਸੰਦੀਪ ਭਾਰਦਵਾਜ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਆਪਣਾ ਨਾਮ ਖੱਟ ਕੇ ਐਂਕਰਿੰਗ ਦੀ ਦੁਨੀਆ ਵਿੱਚ ਵੱਡਾ ਨਾਪ ਬਣਾ ਲਿਆ ਹੈ ਜਿਲਾ ਰੂਪਨਗਰ ਦਾ ਮਾਣ ਬੰਟੀ ਸ਼ਹਿਜ਼ਾਦਾ ਨੰਗਲ ਅਤੇ ਐਂਕਰ ਸੰਦੀਪ ਭਾਰਤਵਾਜ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਦੇ ਲਈ ਜਿੱਥੇ ਮਾਂ ਭਗਵਤੀ ਦਾ ਗੁਣਗਾਨ ਕਰਦੇ ਹਨ ਉੱਥੇ ਹੀ ਸਿੱਧ ਜੋਗੀ ਬਾਬਾ ਬਾਲਕ ਨਾਥ ਦੀਆਂ ਭੇਟਾਂ ਵੀ ਗਾਂਦੇ ਹਨ
:-ਜਤਿੰਦਰ ਪਾਲ ਸਿੰਘ ਕਲੇਰ


