ਨਵਾਂਸ਼ਹਿਰ /ਕਾਠਗੜ੍ਹ 2 ਮਈ(ਜਤਿੰਦਰ ਪਾਲ ਸਿੰਘ ਕਲੇਰ )
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਵਲੋਂ ਕੌਮਾਂਤਰੀ ਮਜਦੂਰ ਦਿਵਸ ਰਾਹੋਂ ਰੋਡ ਵਿਸ਼ਵਕਰਮਾ ਮੰਦਰ ਨਵਾਂ ਸ਼ਹਿਰ ਜਿਲ੍ਹਾ ਪੱਧਰ ਤੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਕਸਬਾ ਦੇ ਕਾਠਗੜ੍ਹ ਵੱਖ ਵੱਖ ਪਿੰਡਾਂ ਦੇ ਮਿਸਤਰੀ ਮਜਦੂਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਇਹ ਕਾਫਲੇ ਦੇ ਰੂਪ ‘ਚ’ ਭਰਵੀਂ ਸਮੂਲੀਅਤ ਕਰਨ ਲਈ ਕਾਠਗੜ੍ਹ ਤੋਂ ਰਵਾਨਾ ਹੋਏ। ਇਸ ਸਬੰਧੀ ਪੱਤਰਕਾਰਾਂ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਕਨਵੀਨਰ ਮਦਨ ਲਾਲ ਨੱਥਾਨਗਲ ਜਿਲ੍ਹਾਂ ਆਗੂ ਹਰਦੀਪ ਪਨੇਸਰ ਅਤੇ ਜਸਪਾਲ ਸਿੰਘ ਬਾਗੋਵਾਲ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਜਦੂਰ ਪੱਖੀ ਕਿਰਤ ਕਾਨੂੰਨ ਖਤਮ ਕਰਕੇ ਉਨ੍ਹਾਂ ਦੀ ਥਾਂ ਚਾਰ ਮਜਦੂਰ ਵਿਰੋਧੀ ਅਤੇ ਪੂੰਜੀਪਤੀਆਂ ਦੇ ਪੱਖੀ ਕਿਰਤ ਕੋਡ ਲਿਆਂਦੇ ਹਨ। ਇਹ ਕਿਰਤ ਕੋਡ ਮਜਦੂਰਾਂ ਦੇ ਯੂਨੀਅਨ ਬਣਾਉਣ, ਹੜਤਾਲ ਕਰਨ ਦੇ ਜਮਹੂਰੀ ਅਤੇ ਸੰਵਿਧਾਨਕ ਹੱਕਾਂ ਉੱਤੇ ਸੱਟ ਮਾਰਨ ਵਾਲੇ ਹਨ।
ਕੇਂਦਰ ਦੀ ਮੋਦੀ ਸਰਕਾਰ ਨੇ ਕੰਮ ਵਾਲੀਆਂ ਦੀ ਦਿਹਾੜੀ ਦੇ 12 ਘੰਟੇ ਕਰਕੇ ਬੜਾ ਵੱਡਾ ਨੁਕਸਾਨ ਕੀਤਾ ਹੈ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੇਂਦਰ ਦੀ ਮੋਦੀ ਦੀ ਸਰਕਾਰ ਰੋਲਣ ਦੇ ਯਤਨ ਕਰਨੇ ਬੰਦ ਕਰੇ
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਆਪਣੇ ਚਹੇਤਿਆਂ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚ ਰਹੀ ਹੈ। ਉਨ੍ਹਾਂ ਨੇ ਮਜਦੂਰ ਜਮਾਤ ਨੂੰ ਇੱਕ ਜੁੱਟ ਹੋ ਕੇ ਤਿੱਖੇ ਸੰਘਰਸ਼ ਲੜਨ ਦਾ ਸੱਦਾ ਦਿੱਤਾ ਇਸ ਮੌਕੇ ਅਸ਼ੋਕ ਕਲਾਰ, ਹਰੀਸ਼ ਨੱਥਾ ਨੰਗਲ, ਵਿਜੇ ਕੁਮਾਰ ਬਾਗੋਵਾਲ, ਰਛਪਾਲ ਸਿੰਘ, ਅਵਤਾਰ ਸਿੰਘ, ਅਸੋਕ ਕੁਮਾਰ ਭਰਥਲਾ, ਮਨਜੋਤ ਪਨੇਸਰ, ਸੋਹਣ ਸਿੰਘ ਹਰੀ ਰਾਮ, ਬਿੱਟੂ ਰੈਲਮਾਜਰਾ, ਹੈਪੀ ਮਹਿੰਦੀ ਪੁਰ, ਦੇਸਰਾਜ ਆਦਿ ਹਾਜ਼ਰ ਸਨ।


