ਸਿੱਖਿਆ ਖੇਤਰ ‘ਚ ਪ੍ਰਾਈਵੇਟ ਸਕੂਲਾਂ ਨਾਲੋਂ ਬੇਹਤਰ ਹੋਣਗੇ ਪੰਜਾਬ ਦੇ ਸਰਕਾਰੀ ਸਕੂਲ਼। -ਸ਼ੰਤੋਸ ਕਟਾਰੀਆ

ਬਲਾਚੌਰ 2 ਮਈ (ਜਤਿੰਦਰ ਪਾਲ ਸਿੰਘ ਕਲੇਰ )
ਵਿਧਾਨ ਸਭਾ ਹਲਕਾ ਬਲਾਚੋਰ ਦੇ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਵਲੋ ਸਰਕਾਰੀ ਪ੍ਰਾਇਮਰੀ ਸਕੂਲ ਸਿਆਣਾ, ਮਿਡਲ ਸਕੂਲ ਸਿਆਣਾ , ਸਰਕਾਰੀ ਪ੍ਰਾਇਮਰੀ ਸਕੂਲ(ਲੜਕੇ), ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਲਾਚੌਰ, ਸਰਕਾਰੀ ਪ੍ਰਾਇਮਰੀ ਸਕੂਲ ਗਹੂੰਣ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹੂੰਣ ਵਿਖੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ। ਇਸ ਮੋਕੇ ਹਲਕਾ ਵਿਧਾਇਕਾ ਸ਼ੰਤੋਸ ਕਟਾਰੀਆ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਕਲਾਸ ਰੂਮ ਸਮੇਤ ਕਈ ਤਰ੍ਹਾਂ ਦੇ ਕੰਮ ਸ਼ਾਮਲ ਹਨ। ਉਨ੍ਹਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਨਵੇਂ ਰਿਕਾਰਡ ਸਥਾਪਿਤ ਕਰ ਰਹੀ ਹੈ ਤੇ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਲਗਾਤਾਰ ਵੱਖ-ਵੱਖ ਵਿਕਾਸ ਕੰਮਾਂ ਦੇ ਉਦਘਾਟਨ ਕੀਤੇ ਜਾਣਗੇ।ਵਿਧਾਇਕਾ ਨੇ ਕਿਹਾ ਕਿ ਆਧੁਨਿਕੀਕਰਨ ਸਬੰਧੀ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਢਾਂਚੇ ਤੇ ਸਿੱਖਿਆ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਬਿਹਤਰ ਬਣਾਉਣਗੇ। ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਇਸ ਮਿਸ਼ਨ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਸਹੂਲਤਾਂ ਹੁਣ ਸਰਕਾਰੀ ਸਕੂਲਾਂ ਵਿੱਚ ਦਿੱਤੀਆਂ ਜਾਣ ਲੱਗੀਆਂ ਹਨ ਅਜਿਹੀਆਂ ਸਹੂਲਤਾਂ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਮਿਲੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਸੂਬੇ ਦੇ ਅੰਦਰ ਸਿੱਖਿਆ ਤੇ ਸਿਹਤ ਸੂਵਿਧਾ ਦੇ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਦਾ ਮੁੱਖ ਟੀਚਾ ਹੈ ਇਸ ਮੋਕੇ ਵੱਖ ਵੱਖ ਸਕੂਲਾਂ ਦੇ ਵੱਲੋਂ ਹਲਕਾ ਵਿਧਾਇਕਾ ਦੀ ਸਮੁੱਚੀ ਟੀਮ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਅਸ਼ੋਕ ਕਟਾਰੀਆ ਆਪ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ(ਲਾਡੀ ਰਾਣਾ), ਜਿਲ੍ਹਾ ਕੋਆਰਡੀਨੇਟਰ ਬਲਜਿੰਦਰ ਸਿੰਘ ਵਿਰਕ,ਹੈਡਮਾਸਟਰ ਗਿਆਨ ਕਟਾਰੀਆ,ਐਮ.ਸੀ.ਰਾਧੇ ਸ਼ਾਮ(ਬਿੱਲੂ ਚੌਧਰੀ),ਐਮ.ਸੀ.ਨਿਰਮਲਾ ਰਾਣੀ,ਐਮ.ਸੀ.ਅਜੈ ਰਾਣਾ,ਐਮ.ਸੀ.ਪਰਮਿੰਦਰ ਮੇਨਕਾ,ਐਮ.ਸੀ.ਪਰਮਿੰਦਰ (ਪੰਮਾ),ਜਸਵਿੰਦਰ ਸਿਆਣ,ਰਾਮਪਾਲ ਮਹੇਸ਼ੀ,ਵਿਸ਼ੂ ਰਾਣਾ,ਕੁਲਦੀਪ ਸਿੰਘ,ਜਤਿੰਦਰ ਬੈਂਸ ਜੌਲੀ,ਰਾਮਾ ਧੀਮਾਨ,ਹਨੀ ਜੋਗੇਵਾਲ,ਮਨਜੀਤ ਸੈਣੀ,ਹਲਕਾ ਕੁਆਰਡੀਨੇਟਰ ਬਲਦੇਵ ਰਾਜ,ਵਿਜੈ ਕੁਮਾਰ ਸਿਆਣਾ,ਅਸ਼ੋਕ ਕੁਮਾਰ ਸਿਆਣਾ,ਆਦਿ ਹਾਜਰ ਸਨ|




