Join
Wednesday, March 25, 2026
Wednesday, March 25, 2026

ਕੇਸੀ ਪੌਲੀਟੈਕਨਿਕ ਕਾਲਜ ’ਚ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ

ਸਾਨੂੰ ਕਾਮਿਆਂ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਸਤਿਕਾਰ ਕਰਨਾ ਚਾਹੀਦਾ- ਇੰਜ. ਦਵਿੰਦਰ ਸਿੰਘ

ਨਵਾਂਸ਼ਹਿਰ, 2 ਮਈ, (ਜਤਿੰਦਰ ਪਾਲ ਸਿੰਘ ਕਲੇਰ ) 

ਕਰਿਆਮ ਰੋਡ ’ਤੇ ਸਥਿਤ ਕੇਸੀ ਪੌਲੀਟੈਕਨਿਕ ਕਾਲਜ ਵਿਖੇ ਕਾਲਜ ਮੁਖੀ ਇੰਜ. ਜਫ਼ਤਾਰ ਅਹਿਮਦ ਦੀ ਦੇਖਰੇਖ ’ਚ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਮੁੱਖ ਬੁਲਾਰੇ ਕਾਲਜ ਦੇ ਇੰਜ. ਦਵਿੰਦਰ ਸਿੰਘ, ਇੰਜ. ਮੀਨਲ ਧੀਮਾਨ ਅਤੇ ਵਿਦਿਆਰਥੀ ਸ਼ੁਭਮ ਰਹੇ। ਇਹਨਾਂ ਬੁਲਾਰਿਆਂ ਨੇ ਕਿਹਾ ਕਿ ਕੌਮਾਂਤਰੀ ਮਜ਼ਦੂਰ ਦਿਵਸ ਦੀ ਸ਼ੁਰੂਆਤ 19ਵੀਂ ਸਦੀ ’ਚ ਅਮਰੀਕਾ ਦੇ ਮਜ਼ਦੂਰ ਅੰਦੋਲਨ ਨਾਲ ਹੋਈ ਸੀ। 1 ਮਈ ਨੂੰ 1886 ’ਚ ਸ਼ੁਰੂ ਹੋਈ ਦੇਸ਼ ਵਿਆਪਕ 8 ਘੰਟੇ ਦੇ ਕੰਮ ਦਿਵਸ ਦੀ ਹੜਤਾਲ ਦੇ ਸਨਮਾਨ ’ਚ ਤਾਰੀਖ ਦੇ ਰੁਪ ’ਚ ਚੁਣਿਆ ਗਿਆ ਸੀ। ਭਾਰਤ ’ਚ, ਮਜ਼ਦੂਰ ਦਿਵਸ ਪਹਿਲੀ ਵਾਰ 1 ਮਈ 1923 ’ਚ ਚੇਨਈ ’ਚ ਮਨਾਇਆ ਗਿਆ ਸੀ ਅਤੇ ਇਹ ਸਮਾਜਿਕ ਨਿਆਂ ਨੂੰ ਬਣਾਈ ਰੱਖਣ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਮਹੱਤਵ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ। ਮਜ਼ਦੂਰ ਦਿਵਸ ਦੁਨੀਆ ਭਰ ਦੇ ਮਜ਼ਦੂਰਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਦਾ ਸਨਮਾਨ ਕਰਦਾ ਹੈ। ਇਸ ਦਿਨ ਦਾ ਉਦੇਸ਼ ਮਜਦੂਰਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ, ਸ਼ੋਸ਼ਣ ਨੂੰ ਰੋਕਣਾ ਅਤੇ ਬਰਾਬਰ ਤਨਖਾਹ ਅਤੇ ਬਿਹਤਰ ਕੰਮ ਕਰਨ ਦੀਆਂ ਸਥਿਤੀਆਂ ਨੂੰ ਉਤਸ਼ਾਹਿਤ ਕਰਨਾ ਹੈ। ਮਜ਼ਦੂਰਾਂ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਦਾ ਸਨਮਾਨ ਕਰਨ ਤੋਂ ਇਲਾਵਾ, ਮਜ਼ਦੂਰ ਦਿਵਸ ਮਜ਼ਦੂਰ ਲਹਿਰ ਦੀਆਂ ਇਤਿਹਾਸਕ ਜਿੱਤਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ, ਭਲਾਈ ਅਤੇ ਮਾਣ-ਸਨਮਾਨ ਨੂੰ ਉਤਸ਼ਾਹਿਤ ਕਰਨ ਵਿੱਚ ਕੀਤੀ ਗਈ ਸ਼ਾਨਦਾਰ ਤਰੱਕੀ ਦਾ ਵੀ ਪ੍ਰਤੀਕ ਹੈ। ਇਸ ਦੌਰਾਨ ਕਾਲਜ ਦੇ ਵਿਦਿਆਰਥੀ ਕੁਲਭੂਸ਼ਣ, ਲਖਵਿੰਦਰ, ਮੀਨੂੰ ਬਾਲਾ, ਅਸ਼ੀਸ਼ ਰਾਣਾ, ਗੁਲਸ਼ਨ ਅਤੇ ਰਵੀ ਨੇ ਮਜਦੂਰੋਂ ਅਤੇ ਵਰਕਰਾਂ ਦੇ ਸਨਮਾਨ ’ਚ ਪੋਸਟਰ ਵੀ ਬਣਾਏ। ਮੌਕੇ ’ਤੇ ਇੰਜ. ਸੰਤੋਸ਼ ਕੁਮਾਰ, ਇੰਜ. ਜਸਕਰਨਪ੍ਰੀਤ ਕੌਰ, ਜਤਿੰਦਰ ਕੌਰ, ਗੋਪਾਲ ਕ੍ਰਿਸ਼ਨ, ਅਭਿਮਨਿਊ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਰਹੇ।

Related Articles

LEAVE A REPLY

Please enter your comment!
Please enter your name here

Latest Articles

2

2