ਜਾਨੀ ਨੁਕਸਾਨ ਤੋ ਰਿਹਾ ਬਚਾਅ, ਅਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ
ਨਵਾਂਸ਼ਹਿਰ/ ਕਾਠਗੜ੍ਹ 2 ਮਈ (ਜਤਿੰਦਰ ਪਾਲ ਸਿੰਘ ਕਲੇਰ)
ਬੀਤੀ ਰਾਤ ਸਾਢੇ ਨੌ ਵਜੇ ਦੇ ਕਰੀਬ ਪਿੰਡ ਮਾਜਰਾ ਜੱਟਾਂ ਨਿਵਾਸੀ ਮੇਜਰ ਸਿੰਘ ਪੁੱਤਰ ਗਰੀਬ ਸਿੰਘ ਜੋ ਖੇਤਾਂ ਵਿੱਚ ਆਪਣਾ ਘਰ ਪਾ ਕੇ ਰਹਿੰਦੇ ਹਨ | ਉਨ੍ਹਾਂ ਦੇ ਘਰ ਤੇ ਅਸਮਾਨੀ ਬਿਜਲੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ | ਅਸਮਾਨੀ ਬਿਜਲੀ ਐਨੀ ਜੋਰ ਨਾਲ ਡਿੱਗੀ ਕਿ ਕੋਠੀ ਦੀ ਦੂਸਰੀ ਮੰਜਿਲ ਦੀ ਛੱਤ ਤੇ ਰੱਖੇ ਘੋੜਾ ਦੀ ਬੁਰੀ ਤਰ੍ਹਾਂ ਨਾਲ ਚਕਨਾਚੂਰ ਹੋ ਗਈ ਅਤੇ ਚੁਬਾਰੇ ਦੀਆਂ ਕੰਧਾਂ ਪਾਟ ਗਈਆਂ ਅਤੇ ਲੈਟਰ ਵਿੱਚ ਤਰੇੜਾਂ ਆ ਗਈਆਂ | ਇਸ ਨਾਲ ਪਰਿਵਾਰ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਹੈ | ਅਸਮਾਨੀ ਉਜਾਗਰਬਿਜਲੀ ਘੋੜੇ ਦੇ ਸਿਰ ਤੇ ਡਿੱਗੀ |
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੇਜਰ ਸਿੰਘ ਨੇ ਦੱਸਿਆਂ ਕਿ ਉਨ੍ਹਾਂ ਨੇ ਆਪਣੀ ਕੋਠੀ ਦੇ ਉਪਰ ਸੀਮੈਂਟ ਦਾ ਘੋੜਾ ਬਣਾਇਆ ਹੋਇਆ ਸੀ | ਅਸਮਾਨੀ ਬਿਜਲੀ ਐਨੀ ਜੋਰ ਨਾਲ ਡਿੱਗੀ ਕਿ ਘੋੜੇ ਦਾ ਸਿਰ ਬੁਰੀ ਤਰ੍ਹਾਂ ਨਾਲ ਟੁੱਟ ਗਿਆ | ਉਸ ਦੇ ਨਾਲ ਹੀ ਦੀਵਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ | ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਫਰਿਜ , ਕੂਲਰ, ਟੀਵੀ, ਸਮਰਵੀਬਲ ਮੋਟਰ, ਪਾਣੀ ਦੀ ਵੱਡੀ ਮੋਟਰ, ਪੱਖੇ , ਬਿਜਲੀ ਦੀ ਫਿਟਿੰਗ ਅਤੇ ਹੋਰ ਬਹੁਤ ਸਾਰੇ ਉਪਕਰਨ ਸੜ ਗਏ | ਪੀੜਿਤ ਮੇਜਰ ਸਿੰਘ ਨੇ ਦੱਸਿਆ ਕਿ ਬਿਜਲੀ ਐਨੀ ਜੋਰ ਨਾਲ ਡਿੱਗੀ ਕਿ ਮਿੰਟਾਂ ਵਿੱਚ ਹੀ ਸਾਰਾ ਕੁਝ ਚਕਨਾਚੂਰ ਹੋ ਗਿਆ | ਲੇਕਿਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਉਨ੍ਹਾਂ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਨਾਲ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ | ਉਨ੍ਹਾਂ ਨੇ ਜਿਲ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਹਰ ਸੰਭਵ ਆਰਥਿਕ ਮਦਦ ਕੀਤੀ ਜਾਵੇ |


