Join
Wednesday, March 25, 2026
Wednesday, March 25, 2026

ਮਜ਼ਦੂਰ ਦਿਵਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਵਰਕਰਾਂ ਨੂੰ ਸਰਕਾਰਾਂ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਕੀਤਾ ਜਾਗਰੂਕ – ਨਰਿੰਦਰ ਪੰਡੋਰੀ

ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਅਤੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ਤੇ ਮੁਲਾਜ਼ਮਾਂ ਨੂੰ ਕੀਤਾ ਜਾ ਰਿਹਾ ਹੈ ਸੰਘਰਸ਼ ਦੇ ਲਈ ਮਜਬੂਰ – ਮਹੇਸ਼ ਕੁਮਾਰ ਮੰਗਾਂ

ਨਵਾਂਸ਼ਹਿਰ 1 ਮਈ (ਜਤਿੰਦਰ ਪਾਲ ਸਿੰਘ ਕਲੇਰ) 

ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ ਤੇ ਇਸ ਮੌਕੇ  ਝੰਡਾ ਚੜਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਝੰਡੇ ਦੀ ਰਸਮ ਅਦਾ ਕਰਨ ਤੇ ਇਸ ਦਿਨ ਬਾਰੇ ਰੇਸ਼ਮ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ  1 ਮਈ ਮਜ਼ਦੂਰਾਂ ਦਾ ਕੌਮਾਂਤਰੀ ਦਿਵਸ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆਂ ਭਰ ਦੇ ਮਜ਼ਦੂਰਾਂ ਲਈ ਇੱਕ ਦਿਨ ਵਿੱਚ 8 ਘੰਟੇ ਕੰਮ ਕਰਨ ਦੇ ਕਾਨੂੰਨ ਨਾਲ ਸੰਬੰਧਤ ਹੈ। ਜੋ ਅੱਜ ਦੇ ਦੌਰ ਵਿੱਚ ਕਾਮੇ ਇਸ ਦਾ ਲਾਭ ਲੈ ਰਹੇ ਹਨ। ਪਰ 8 ਘੰਟੇ ਕੰਮ ਕਰਨ ਦੇ ਪਿੱਛੇ ਇਕ ਖੂਨੀ ਇਤਿਹਾਸ ਛੁਪਿਆ ਹੋਇਆ ਹੈ। ਇਹ ਐਵੈਂ ਹੀ ਕਿਸੇ ਨੇ ਸਾਨੂੰ ਥਾਲੀ ‘ਚ ਪਰੋਸ ਕੇ ਨਹੀਂ ਦਿੱਤਾ। ਅਮਰੀਕਾ ਸਮੇਤ ਕਈ ਦੇਸ਼ਾਂ ਦੇ ਵਿੱਚ ਮਜ਼ਦੂਰ ਤੋਂ ਇਕ ਦਿਨ ਵਿੱਚ ਲਗਭਗ 15-16 ਘੰਟੇ ਕੰਮ ਲਿਆ ਜਾਂਦਾ ਸੀ। ਭਾਰਤ ਦੀ ਸਥਿਤੀ ਇਸ ਤੋਂ ਵੀ ਗੰਭੀਰ ਸੀ। ਕਮਿਊਨਿਜ਼ਮ ਦਾ ਜਨਮ ਦਾਤਾ ਕਾਰਲ ਮਾਰਕਸ ਜਿਸ ਨੇ 1848 ਵਿੱਚ “ਕਮਿਊਨਿਸਟ ਮੈਨੀਫੈਸਟੋ” ਵਿੱਚ ਇਹ ਐਲਾਨ ਕੀਤਾ ਕਿ, “ਇਤਿਹਾਸਕ ਪਦਾਰਥਵਾਦ ਦੀ ਰੋਸ਼ਨੀ ਵਿੱਚ ਪੂੰਜੀਵਾਦੀ ਪ੍ਰਬੰਧ ਵਿੱਚ ਮਜ਼ਦੂਰ ਜਮਾਤ ਆਪਣੇ ਘੋਲਾਂ ਰਾਹੀਂ ਇਸ ਦਾ ਖਾਤਮਾ ਕਰੇਗੀ।”ਇਸ ਤੋਂ ਬਾਅਦ ਦੁਨੀਆਂ ਭਰ ਵਿੱਚ ਮਜ਼ਦੂਰ ਯੂਨੀਅਨਾਂ ਸਥਾਪਿਤ ਹੋਈਆਂ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ 1 ਮਈ 1886 ਵਿੱਚ ਮਜ਼ਦੂਰਾਂ ਨੇ ਇੱਕ ਇਕੱਠ ਕਰਕੇ ਲੰਬੀ ਲੜਾਈ ਲੜੀ ਗਈ ਅਤੇ ਅਖੀਰ ਨੂੰ ਮੁਲਾਜਮ ਯੂਨਿਟੀ ਦੀ ਜਿੱਤ ਹੋਈ ਅਤੇ ਇੱਕ ਦਿਨ ਵਿੱਚ 8 ਘੰਟੇ ਦਾ ਹੱਕ ਲੈਣ ਲਈ ਹੜਤਾਲ ਕਰਨ ਦੀ ਯੋਜਨਾ ਬਣਾਈ। ਪੂੰਜੀਵਾਦੀਆਂ ਦੇ ਜਾਂ ਕਹਿ ਲਓ ਫੈਕਟਰੀ ਮਾਲਕਾਂ ਨੂੰ ਇਹ ਗੱਲ ਪਸੰਦ ਨਹੀਂ ਸੀ । ਸੰਘਰਸ਼ ਕਰਦੇ ਲੋਕ ਤੇ ਗੋਲੀਆਂ ਚਲਾਈਆਂ ਤੇ ਹਜ਼ਾਰਾਂ ਲੋਕਾਂ ਨੂੰ ਜ਼ਖ਼ਮੀ ਅਤੇ ਸ਼ਹੀਦ ਕੀਤੀ ਗਿਆ ਸੰਘਰਸ਼ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ  ਅਤੇ ਸੰਘਰਸ਼ਾਂ ਨੂੰ ਯਾਦ ਕਰਨ ਲਈ ਅੱਜ ਦੇ ਦਿਨ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਮਨਾਈਆਂ ਜਾਂਦਾ ਹੈ 

           ਸੈਕਟਰੀ ਮਹੇਸ਼ ਕੁਮਾਰ ਮੰਗਾਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਹਰ ਵਾਰ ਸਰਕਾਰ ਮੀਟਿੰਗ ਦੇ ਵਿੱਚ ਹੱਲ ਕੱਢਣ ਦੇ ਭਰੋਸਾ ਦਿੱਤਾ ਜਾਂਦਾ ਹੈ ਪ੍ਰੰਤੂ ਆਊਟ ਸੋਰਸ ਤੇ ਭਰਤੀ ਕਰਕੇ ਪੂੰਜੀਵਾਦੀ ਲੋਕਾਂ ਤੋਂ ਠੇਕੇਦਾਰੀ ਪ੍ਰਥਾਂ ਤਹਿਤ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਵਿਭਾਗਾਂ ਵਿੱਚ ਸਰਕਾਰੀ ਬੱਸਾਂ ਪਾਉਣ ਦੀ ਥਾਂ ਤੇ ਪੂੰਜੀਵਾਦੀ ਲੋਕਾਂ ਨੂੰ ਲੁੱਟ ਕਰਵਾਉਣ ਲਈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ ਕੱਚੇ ਮੁਲਾਜ਼ਮਾਂ ਨੂੰ ਪੋਲੀਸੀ ਬਣਾ ਕੇ ਪੱਕਾ ਕਰਨ ਸਮੇਤ ਮੰਨੀਆਂ ਮੰਗਾਂ ਤੋਂ ਭੱਜ ਰਹੀ ਸਰਕਾਰ ਨੇ ਜੇਕਰ 5 ਮਈ ਦੀ ਮੀਟਿੰਗ ਦੇ ਵਿੱਚ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਵਿਭਾਗਾਂ ਦੀਆਂ ਆਪਣੀਆਂ ਬੱਸਾਂ ਪਾਉਣ ਅਤੇ ਬਣਦੇ ਫਰੀ ਸਫ਼ਰ ਦੇ ਫੰਡ ਰਿਲੀਜ਼ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮ ਸੰਘਰਸ਼ ਕਰਨ ਦੇ ਲਈ ਮਜਬੂਰ ਹੋਣਗੇ ਅਤੇ ਵਾਰ-ਵਾਰ ਮੀਟਿੰਗ ਹੋਣੇ ਦੇ ਬਾਵਜ਼ੂਦ ਵੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਸਿਰਫ ਸਮਾਂ ਅੱਗੇ ਟਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਉਣ ਵਾਲੀ 20 ਮਈ  ਨੂੰ ਦੇਸ਼ਵਿਆਪੀ ਹੜਤਾਲ ਵਿੱਚ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਸਮੇਤ ਸਾਰੀਆਂ ਮੰਗਾਂ ਤੇ ਯੂਨੀਅਨ ਵਲੋਂ ਹੜਤਾਲ ਨੂੰ ਸਮੱਰਥਨ ਕੀਤਾ  ਜਾਵੇਗਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸ ਸਬੰਧੀ 3 ਮਈ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ ।

Related Articles

LEAVE A REPLY

Please enter your comment!
Please enter your name here

Latest Articles

2

2