ਨਵਾਂਸ਼ਹਿਰ /ਕਾਠਗੜ੍ਹ 1 ਮਈ (ਜਤਿੰਦਰ ਪਾਲ ਸਿੰਘ ਕਲੇਰ )
ਅੱਜ ਰਾਇਤ ਕਾਲਜ ਰੈਲਮਾਜਰਾ ਦੇ ਗੇਟ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ 1 ਮਈ ਮਜਦੂਰ ਦਿਵਸ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਇਸ ਮੌਕੇ ਤੇ ਹਾਜਰ ਸਨ | ਉਨ੍ਹਾਂ ਦੀ ਹਾਜਰੀ ਵਿੱਚ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ ਤੇ ਆਪਣੇ ਵੱਡਮੁੱਲੇ ਵਿਚਾਰਾਂ ਨਾਲ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਅਤੇ ਪ੍ਰਧਾਨ ਦਿਲਬਾਗ ਰਾਏ ਅਤੇ ਸੈਕਟਰੀ ਤਰਲੋਚਨ ਸਿੰਘ ਨੇ ਸਾਂਝੇ ਕੀਤੇ | ਸਾਰੇ ਵਰਕਰਾਂ ਦੇ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਗੁਰਮਿੰਦਰ ਸਿੰਘ, ਗੁਰਮੇਲ ਚੰਦ, ਉਜਾਗਰ ਸਿੰਘ, ਦਵਿੰਦਰ ਸਿੰਘ ਆਦਿ ਮੌਜੂਦ ਰਹੇ |


