ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ, ਫੈਕਟਰੀ ਵਲੋਂ ਦਿੱਤਾ ਜਾਵੇਗਾ ਯੋਗ ਮੁਆਵਜ਼ਾ
ਨਵਾਂਸ਼ਹਿਰ /ਕਾਠਗੜ੍ਹ 1ਮਈ ( ਜਤਿੰਦਰ ਪਾਲ ਸਿੰਘ ਕਲੇਰ)
ਕਸਬਾ ਕਾਠਗੜ੍ਹ ਦੇ ਨਜ਼ਦੀਕ ਸਨਅਤੀ ਖੇਤਰ ਦੇ ਵਿੱਚ ਸਥਿਤ ਸ਼੍ਰੀਆਸ ਪੇਪਰ ਮਿੱਲ ਵਿੱਚ ਮਜਦੂਰ ਦਿਵਸ ਦੇ ਮੌਕੇ ਤੇ ਇਕ ਮਜਦੂਰ ਵਿਨੇ ਕੁਮਾਰ ਪੁੱਤਰ ਹਰਬਿਲਾਸ ਪਿੰਡ ਜੰਡੀ ਤਹਿਸੀਲ ਬਲਾਚੌਰ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਫੈਕਟਰੀ ਵਿੱਚ ਕੰਮ ਕਰਦੇ ਹੋਏ ਬੁਰੀ ਤਰ੍ਹਾਂ ਝੁਲਸ ਗਿਆ | ਜਿਸਨੂੰ ਫੈਕਟਰੀ ਮੈਨੇਜਮੈਂਟ ਵਲੋਂ ਇਲਾਜ ਦੇ ਲਈ ਰੋਪੜ੍ਹ ਦੇ ਇਕ ਹਸਪਤਾਲ ਵਿੱਚ ਜਨਰਲ ਵਾਰਡ ਵਿੱਚ ਭਰਤੀ ਕਰਵਾਇਆ | ਜਿਥੇ ਉਸ ਨੂੰ ਕਿਸੇ ਤਰ੍ਹਾਂ ਦੀ ਵੀ ਸੁਵਿਧਾ ਨਹੀ ਮਿਲ ਰਹੀ |ਫਿਰ ਉਕਤ ਮਜਦੂਰ ਦੇ ਵਲੋਂ ਖੁਦ ਏਸੀ ਰੂਮ ਲਿਆ ਗਿਆ ਅਤੇ ਆਪਣਾ ਇਲਾਜ ਕਰਵਾਈਆ ਗਿਆ |
ਇਸ ਮੌਕੇ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵੀ ਦੁਰਗੇਸ਼ ਜੰਡੀ ਨੇ ਦੱਸਿਆ ਕਿ ਉਹਨਾਂ ਵਲੋਂ ਸ਼੍ਰੀ ਆਸ ਪੇਪਰ ਮਿੱਲ ਬਨਾਂ ਵਿੱਚ ਝੁਲਸੇ ਵਿਨੇ ਕੁਮਾਰ ਜੰਡੀ ਦਾ ਹਾਲ ਚਾਲ ਜਾਣ ਗਿਆ ਉਹਨਾਂ ਦੇ ਘਰ ਗਏ ਤਾਂ ਉਨ੍ਹਾਂ ਨੇ ਜਾ ਕੇ ਦੇਖਿਆ ਕਿ ਉਸਦੀ ਹਾਲਤ ਨਾਜ਼ੁਕ ਸੀ | ਉਕਤ ਨੌਜਵਾਨ ਦੀ ਮੂੰਹ ਤੇ ਬਾਹ ਬੁਰੀ ਤਰ੍ਹਾਂ ਨਾਲ ਝੁਲਸੀ ਗਈ |ਵਿਨੇ ਕੁਮਾਰ ਜੰਡੀ ਇਕ ਗਰੀਬ ਪਰਿਵਾਰ ਨਾਲ ਸਬੰਧਿਤ ਹੈ | ਜੋ ਕਿ ਆਪਣਾ ਇਲਾਜ ਵੀ ਨਹੀ ਕਰਵਾ ਸਕਦਾ | ਘਰ ਦੀ ਮਾਲੀ ਹਾਲਤ ਵੀ ਚੰਗੀ ਨਹੀ ਹੈ | ਦੂਸਰਾ ਫੈਕਟਰੀ ਵਾਲਿਆਂ ਵਲੋਂ ਉਸਦੀ ਕੋਈ ਸਾਰ ਨਹੀ ਗਈ | ਉਨ੍ਹਾਂ ਨੇ ਫੈਕਟਰੀ ਪ੍ਰਬੰਧਕਾਂ ਤੋਂ ਪੀੜਿਤ ਵਿਆਕਤੀ ਦੇ ਲਈ ਯੋਗ ਮੁਆਵਜੇ ਦੀ ਮੰਗ ਵੀ ਕੀਤੀ ਅਤੇ ਉਸ ਦੇ ਇਲਾਜ ਲਈ ਮੰਗ ਕੀਤੀ ਹੈ | ਫਿਰ ਸਬੰਧੀ ਦੁਰਗੇਸ਼ ਜੰਡੀ ਨੇ ਇਸ ਮਾਮਲੇ ਸਬੰਧੀ ਐਸ ਸੀ ਕਮਿਸ਼ਨਰ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੂੰ ਸਾਰੇ ਹਲਾਤਾਂ ਤੋਂ ਜਾਣੂ ਨੇ ਕਰਵਾਇਆ ਅਤੇ ਉਹ ਇਸ ਘਟਨਾ ਦੀ ਸੂਚਨਾ ਮਿਲਦੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਪੀੜਿਤ ਵਿਆਕਤੀ ਨੂੰ ਮਿਲਣ ਦੇ ਲਈ ਉਸਦੇ ਘਰ ਪਹੁੰਚੇ ਤਾਂ ਉਸਦੀ ਨਾਜ਼ੁਕ ਹਾਲਤ ਵੇਖ ਕੇ ਫੈਕਟਰੀ ਵਾਲਿਆ ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਫੈਕਟਰੀ ਦੇ ਵਲੋਂ ਆਪਣੇ ਲੇਬਰ ਦੇ ਲਈ ਸੇਫਟੀ ਕਿੱਟਾਂ ਦਾ ਕੋਈ ਪ੍ਰਬੰਧ ਨਹੀ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਫੈਕਟਰੀ ਵਾਲਿਆਂ ਨੂੰ ਚਾਹੀਦਾ ਕਿ ਉਹ ਆਪਣੇ ਕਾਮਿਆਂ ਦੀ ਹਿਫਾਜ਼ਤ ਲਈ ਉਨ੍ਹਾਂ ਦੇ ਲਈ ਸੇਫਟੀ ਕਿੱਟਾਂ , ਹੈਲਮੇਟ, ਤੋ ਹੋਰ ਜਰੂਰੀ ਸਾਜੋ ਸਮਾਨ ਮੌਕੇ ਤੇ ਰੱਖਣ ਤੇ ਉਨ੍ਹਾਂ ਨੂੰ ਪਹਿਨਾ ਕੇ ਹੀ ਕੰਮ ਕਰਨ ਨੂੰ ਯਕੀਨੀ ਬਣਾਉਣ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਹੋਣ ਤੋਂ ਬਚਾਅ ਹੋ ਸਕੇ | ਉਨ੍ਹਾਂ ਫੈਕਟਰੀਆ ਵਾਲਿਆ ਨੂੰ ਇਸ ਹਾਦਸੇ ਵਿੱਚ ਝੁਲਸੇ ਵਿਆਕਤੀ ਦਾ ਇਲਾਜ ਕਰਵਾਉਣ ਦੇ ਉਸਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਜੇਕਰ ਫੈਕਟਰੀ ਵਾਲਿਆ ਨੇ ਉਕਤ ਮਜਦੂਰ ਵਿਨੇ ਕੁਮਾਰ ਜੰਡੀ ਦਾ ਜਲਦ ਇਲਾਜ ਨਾ ਕਰਵਾਇਆ ਤਾਂ ਇਸਦੇ ਖਿਲਾਫ ਕਾਰਵਾਈ ਕਰਾਉਣ ਦੇ ਲਈ ਤਿੱਖਾ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ | ਜਦੋਂ ਇਸ ਸਬੰਧੀ ਫੈਕਟਰੀ ਦੇ ਪ੍ਰਬੰਧਕਾਂ ਨਾਲ ਸਪੰਰਕ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀ ਹੋ ਫੈਕਟਰੀ ਦੇ ਕੁੱਝ ਕਰਮਚਾਰੀਆਂ ਨੇ ਦੱਸਿਆ ਕਿ ਪੀੜਿਤ ਵਿਨੇ ਕੁਮਾਰ ਜੰਡੀ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ। ਇਸ ਮੌਕੇ ਤੇ ਦੁਰਗੇਸ਼ ਜੰਡੀ, ਸ਼ੰਕਰ ਦਾਸ ਜੰਡੀ , ਰਾਮ ਲਾਲ ਭੂੰਬਲਾ , ਅਜੇ ਸਿੰਘ ਐਡਵੋਕੇਟ ਬਾਗੋਵਾਲ, ਰਾਮ ਸ਼ਾਹ ਉਧਨੋਵਾਲ ਮੌਜੂਦ ਰਹੇ।


