ਬਲਾਚੌਰ 30 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਆਈ.ਸੀ.ਐੱਸ.ਈ. (ਦਸਵੀਂ) ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਦੌਰਾਨ ਮਾਊਟ ਕਾਰਮਲ ਸੀ. ਸੈ. ਸਕੂਲ ਬਲਾਚੌਰ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਬੰਧਕਾਂ ਨੇ ਦੱਸਿਆ ਕਿ ਦਸਵੀਂ ਜਮਾਤ ‘ ਚ ਪਹਿਲਾ ਸਥਾਨਭਾਨੂਪ੍ਰੀਆ ਅਤੇ ਪੂਰਤੀ ਜੈਨ 98.2 ਫੀਸਦੀ, ਦੂਜਾ ਸਥਾਨ ਅਰਸ਼ ਬਾਗੜੀ ਅਤੇ ਅਕਸ਼ਿਤ ਕੌਸ਼ਲ 96 ਫੀਸਦੀ, ਤੀਜਾ ਸਥਾਨ ਜਾਨਵੀ ਅਤੇ ਸਕਸ਼ਮਗਰੋਵਰ 94.8 ਫੀਸਦੀ ਅੰਕ ਲੈ ਕੇ ਆਪਣਾ ਤੇ ਆਪਣੇ ਸਕੂਲਦਾ ਨਾਂ ਰੌਸ਼ਨ ਕੀਤਾ। ਦਸਵੀਂ ਜਮਾਤ ਵਿੱਚੋਂ 18 ਵਿਦਿਆਰਥੀਆਂ ਨੇ 90 ਫੀਸਦੀ ਅਤੇ 37 ਵਿਦਿਆਰਥੀਆਂ ਨੇ 80 ਫੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਆਈ.ਐੱਸ.ਸੀ.( ਬਾਰ੍ਹਵੀਂ) ਬੋਰਡ ਦੇ ਵਿਦਿਆਰਥੀਆਂ’ ਚੋਂ ਪਹਿਲਾ ਸਥਾਨ ਗੁਰਮਨ ਸੈਣੀ 97.5 ਫੀਸਦੀ, ਦੂਜਾ ਸਥਾਨ ਸਮਾਈਲ 97.75 ਫੀਸਦੀ ਅਤੇ ਤੀਜਾ ਸਥਾਨ ਅਰਮਾਨ ਨੇ 94.25 ਫੀਸਦੀ ਅੰਕ ਪ੍ਰਾਪਤ ਕਰਕੇ ਆਪਣੇ ਅਤੇ ਆਪਣੇ ਸਕੂਲ ਦਾ ਨਾ ਰੌਸ਼ਨ ਕੀਤਾ। ਬਾਰਵੀਂ ਜਮਾਤ ਵਿੱਚ 9 ਵਿਦਿਆਰਥੀਆਂ ਨੇ 90 ਫੀਸਦੀ ਅਤੇ 12 ਵਿਦਿਆਰਥੀਆਂ ਨੇ 80 ਫੀਸਦੀ ਅੰਕ ਹਾਸਲ ਕੀਤੇ।
ਡਾਇਰੈਕਟਰ ਫਾਦਰ ਮਨੋਜ ਸੇਬੇਸਟਿਅਨ ਅਤੇ ਪ੍ਰਿੰਸੀਪਲ ਸਿਸਟਰ ਫਿਜੀ ਜੌਸਫ਼ ਨੇ ਵਿਦਿਆਰਥੀਆਂ ਦੁਆਰਾ ਵਧੀਆ ਅੰਕ ਹਾਸਲ ਕਰਨ ਦੀ ਖੁਸ਼ੀ’ ਚ ਵਧਾਈਆਂ ਦਿੰਦੇਹੋਏ ਸ਼ੁਭਕਾਮਨਾਵਾਂਦਿੱਤੀਆਂ । ਉਨ੍ਹਾਂ ਨੇ ਸਾਰੇ ਸਟਾਫ਼ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਕਰਕੇ ਬੱਚਿਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ ਅਤੇ ਮਾਊਟ ਕਾਰਮਲ ਸਕੂਲ ਦਾ ਨਾਂ ਰੌਸ਼ਨ ਕੀਤਾ।


