Join
Wednesday, March 25, 2026
Wednesday, March 25, 2026

ਪਨਬਸ, ਪੀ ਆਰ ਟੀ ਸੀ ਵਿੱਚ ਆਊਟਸੋਰਸ ਭਰਤੀ ਦੀ ਬਜਾਏ ਸਰਕਾਰ ਕਰੇ ਰੈਗੂਲਰ ਭਰਤੀ – ਪੰਡੋਰੀ 

ਬਲਾਚੌਰ, 30 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) –

ਪੰਜਾਬ ਸਰਕਾਰ ਵੱਲੋਂ ਪਨ ਬਸ, ਪੀ ਆਰ ਟੀ ਸੀ ਵਿੱਚ ਆਊਟਸੋਰਸ ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਸਬੰਧੀ ਗੱਲਬਾਤ ਕਰਦੇ ਹੋਏ ਪਨ ਬਸ, ਪੀ ਆਰ ਟੀ ਸੀ ਕੰਟਰੈਕਟ ਵਰਕਰ ਯੂਨੀਅਨ ਨਵਾਂਸ਼ਹਿਰ ਡੀਪੂ ਦੇ ਪ੍ਰਧਾਨ ਨਰਿੰਦਰ ਪੰਡੋਰੀ ਨੇ ਕਿਹਾ ਕਿ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਨੌਜਵਾਨਾਂ ਨੂੰ 52 ਹਜਾਰ ਸਰਕਾਰੀ ਨੌਕਰੀਆਂ ਦੇ ਚੁੱਕੇ ਹਨ ਉੱਥੇ ਦੂਸਰੇ ਪਾਸੇ ਪਨ ਬਸ, ਪੀ ਆਰ ਟੀ ਸੀ ਵਿੱਚ ਆਊਟਸੋਰਸ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਸਬੰਧਤ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਪੰਡੋਰੀ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਸਰਕਾਰ ਵੱਲੋਂ ਹੋਂਦ ਵਿੱਚ ਆਉਣ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਆਊਟਸੋਰਸ ਰਾਹੀਂ ਕਰਮਚਾਰੀ ਨਹੀਂ ਰੱਖੇ ਜਾਣਗੇ ਲੇਕਿਨ ਦੂਜੇ ਪਾਸੇ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਪਾਸਾ ਵੱਟਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਚਲਦੇ ਅੱਜ ਆਊਟਸੋਰਸ‌ ਰਾਹੀਂ ਭਰਤੀ ਕੀਤੀ ਜਾ ਰਹੀ ਹੈ। ਪੰਡੋਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਿੱਚ ਪਹਿਲ ਕਦਮੀ ਕਰੇ ਨਹੀਂ ਤਾਂ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles

2

2