Join
Wednesday, March 25, 2026
Wednesday, March 25, 2026

ਪੰਜਾਬ ਵਿੱਚ ਨਸ਼ੇ ਦੀ ਰੋਕਥਾਮ ਯੁੱਧ ਨਸ਼ੇ ਦੇ ਵਿਰੁੱਧ ਇਕ ਡਰਾਮਾ: ਰਾਣਾ ਗੁਰਜੀਤ ਸਿੰਘ

ਨਵਾਂਸ਼ਹਿਰ /ਕਾਠਗੜ੍ਹ 30 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਾਤ ਹੁਣ ਚਿੰਤਾਜਨਕ ਬਣਦੀ ਜਾ ਰਹੀ ਹੈ | ਸਰਕਾਰ ਨਸ਼ੇ ਦੀ ਰੋਕਥਾਮ ਯੁੱਧ ਨਸ਼ਿਆ ਦੇ ਵਿਰੁੱਧ ਇਕ ਡਰਾਮਾ  ਕਰ ਰਹੀ ਹੈ | ਇਹਨਾਂ ਵਿਚਾਰਾ ਦਾ ਪ੍ਰਗਟਾਵਾ  ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੀਨੀਅਰ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਸੋਢੀ ਨੇ ਕਾਠਗੜ੍ਹ ਵਿਖੇ ਧਰਮ ਪਾਲ ਚੇਚੀ ਦੇ ਗ੍ਰਹਿ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤੇ | ਉਨ੍ਹਾਂ ਨੇ ਕਿਹਾ ਕਿ ਪੁਲਿਸ ਨਸ਼ੇ ਦੇ ਵੱਡੇ ਵੱਡੇ ਸੌਦਾਗਰ ਨਹੀ ਫੜ ਰਹੀ | ਆਮ ਸਧਾਰਨ ਨੌਜਵਾਨਾਂ ਨੂੰ  ਫੜ ਕੇ   ਅਖਬਾਰਾਂ ਅਤੇ ਚੈਨਲਾਂ ਵਿੱਚ ਵਾਹ ਵਾਹ ਖੱਟ ਰਹੀ ਹੈ ਅਤੇ ਪੰਜਾਬ ਸਰਕਾਰ ਦੇ ਅੱਖੀਂ ਘੱਟਾ ਪਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਇਕ ਡਰਾਮਾਬੇਜੀ ਚੱਲ ਰਹੀ ਹੈ | ਰਾਣਾ  ਗੁਰਜੀਤ ਸਿੰਘ  ਪੋਜੇਵਾਲ ਭੂਰੀਵਾਲੇ ਦੇ ਟੱਪਰੀਆਂ ਧਾਮ  ਵਿੱਚ ਇਕ ਸਮਾਗਮ ਵਿੱਚ ਭਾਗ ਲੈਣ ਆਏ ਸੀ ਅਤੇ ਸਾਬਕਾ ਵਿਧਾਇਕ ਸਵਰਗੀ ਮਾਸਟਰ ਦਲੀਪ ਚੰਦ ਦੇ ਘਰ   ਪਰਿਵਾਰ ਦੇ ਮੈਂਬਰਾਂ ਨਾਲ ਨੂੰ ਮਿਲਣ ਲਈ ਉੱਚੇਚੇ ਤੌਰ ਤੇ ਉਨ੍ਹਾਂ ਦੇ ਗ੍ਰਹਿ ਕਾਠਗੜ੍ਹ ਵਿਖੇ ਪਹੁੰਚੇ ਸਨ ਉੱਥੇ ਉਨ੍ਹਾਂ ਵਲੋਂ ਪੱਤਰਕਾਰਾਂ ਦੇ ਗੱਲਬਾਤ ਕਰਦੇ ਹੋਏ  ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਜੋ ਵੀ ਅੱਤਵਾਦੀਆਂ ਨੇ ਬੇਕਸੂਰ 28 ਲੋਕਾਂ ਨੂੰ ਬਿਨਾਂ ਵਜ੍ਹਾ ਮੌਤ ਦੇ ਘਾਟ ਉਤਾਰਿਆ ਗਿਆ ਉਨ੍ਹਾਂ ਦੀ ਸਖਤ ਸ਼ਬਦਾ ਵਿੱਚ ਨਿੰਦਾ  ਕੀਤੀ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸੁੱਰਖਿਆ ਨੂੰ  ਲੈ ਕੇ ਸਾਨੂੰ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਇਸ ਵਾਪਰੇ ਦੁਖਾਂਤ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਅਤੇ ਸਰਕਾਰ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਰਾਣਾ  ਗੁਰਜੀਤ ਸਿੰਘ ਨੇ ਕਿਹਾ ਸਰਕਾਰਾਂ ਵਲੋਂ ਰੋਲਾ ਪਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਪਾਣੀ ਬੰਦ ਕਰਨਾ ਹੈ ਉਹਨਾਂ ਨੇ ਕਿਹਾ ਕਿ ਸਰਕਾਰਾਂ ਪਾਣੀ ਬੰਦ ਕਰਨ ਵਾਲੀਆ ਗੱਲਾਂ ਕਰਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਕਿਉਂਕਿ ਇਹ ਪਾਣੀ ਬੰਦ ਕਰਨ ਲਈ ਪਹਿਲਾ ਤਾ ਡੈਂਮ ਬਣਾਉਣਾ ਪਵੇਗਾ ਜੋ ਕਿ ਘੱਟੋ-ਘੱਟ 10 ਤੋਂ 15 ਸਾਲ ਤੋਂ ਪਹਿਲਾਂ ਨਹੀ ਬਣ ਸਕਦਾ ਇਹ ਪਾਣੀ ਬੰਦ ਕਰਨ ਵਾਲੀਆ ਗੱਲਾ ਸਿਰਫ ਲੋਕਾਂ ਨੂੰ ਸਾਂਤ ਕਰਨ ਲਈ ਕਿਹਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪਹਿਲਗਾਮ ਵਿੱਚ 28 ਲੋਕਾਂ ਨੂੰ ਮਾਰਨ ਵਾਲੇ  ਦੋਸ਼ੀਆ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਕਿ ਅੱਗੇ ਤੋਂ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕ ਸੋਚਣ ਲਈ ਮਜਬੂਰ ਹੋ ਜਾਣ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ 2027 ਦੀਆਂ ਚੋਣਾਂ ਵਿੱਚ ਸਫਾਇਆ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੋਟਾਂ ਲੈਣ ਵੇਲੇ ਬਦਾਅ ਦੇ ਨਾਮ ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ ਪਰ ਪੰਜਾਬ ਦੇ ਲੋਕ ਬਦਲਾਅ ਲੱਭ ਰਹੇ ਹਨ ਉਹਨਾਂ ਨੂੰ ਅਜੇ ਤੱਕ ਬਦਲਾਅ ਨਹੀ ਲੱਭੀਆ  | ਰਾਣਾ ਗੁਰਜੀਤ ਸਿੰਘ ਨੇ  ਕਿਹਾ ਕਿ  ਪੰਜਾਬ ਵਿੱਚ ਪਾਣੀ ਦਾ ਪੱਧਰ ਕਾਫੀ ਥੱਲੇ  ਜਾ ਰਿਹਾ ਹੈ | ਜਿਸ ਤੇ ਉਨ੍ਹਾਂ ਨੇ ਕਾਫੀ ਚਿੰਤਾ ਜ਼ਾਹਿਰ ਕੀਤੀ | ਉਨ੍ਹਾਂ ਨੇ ਕਿਹਾ ਪਾਣੀ ਦੀ ਸਮੱਸਿਆ ਨੂੰ  ਦੇਖਦੇ ਹੋਏ ਸਾਨੂੰ ਝੋਨੇ ਦੀ ਫਸਲ  ਨੂੰ  ਛੱਡ ਕੇ ਮੱਕੀ ਤੇ ਹੋਰ ਫਸਲਾਂ ਦੀ ਪੈਦਾਵਰ ਕਰਨੀ ਚਾਹੀਦੀ ਹੈ | ਜਿਸ ਨਾਲ ਪਾਣੀ ਦਾ ਪੱਧਰ ਉੱਪਰ ਆ ਸਕੇ। ਇਸ ਮੌਕੇ  ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ,ਸੀਨੀਅਰ ਕਾਂਗਰਸੀ ਆਗੂ ਅਤੇ ਸੰਮਤੀ ਮੈਂਬਰ ਵਿੱਕੀ ਚੋਧਰੀ ਕਾਠਗੜ੍ਹ  ,ਸੁਖਦੇਵ ਖੇਪੜ ਪ੍ਰਵੀਨ ਚੌਧਰੀ ਠੇਕੇਦਾਰ ,ਬਲਦੇਵ ਸਿੰਘ ਭਾਟੀਆ,ਰਜਿੰਦਰ ਸਿੰਘ ਸ਼ਿੰਦੀ, ਅਸ਼ਵਨੀ ਕੁਮਾਰ, ਵਿਕਾਸ ਚੇਚੀ, ਮੋਨੂੰ ਚੋਧਰੀ, ਸੁਰਿੰਦਰ ਚੇਚੀ, ਸੁਰਿੰਦਰ ਕੁਮਾਰ,ਮਨੋਹਰ ਪਟਵਾਰੀ, ਰਿੰਕੂ ਚੋਧਰੀ, ਸੋਨੂੰ ਚੌਧਰੀ ਆਦਿ ਹਾਜ਼ਰ ਸਨ 

ਕੈਪਸ਼ਨ ਰਾਣਾ ਗੁਰਜੀਤ ਸਿੰਘ ਸੋਢੀ    ਸਵਰਗੀ ਮਾਸਟਰ ਦਲੀਪ  ਦੇ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ 

Related Articles

LEAVE A REPLY

Please enter your comment!
Please enter your name here

Latest Articles

2

2