ਸਕੂਲੀ ਵਿਦਿਆਰਥਣ ਦੇ ਲੱਗੀਆ ਮਾਮੂਲੀ ਸੱਟਾਂ, ਜਾਨੀ ਨੁਕਸਾਨ ਤੇ ਬਚਾਅ,
ਬੁਰੀ ਤਰ੍ਹਾਂ ਨੁਕਸਾਨੀਆ ਗਈਆਂ ਕਾਰਾਂ
ਨਵਾਂਸ਼ਹਿਰ /ਕਾਠਗੜ੍ਹ 30 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਰੈਲਮਾਜਰਾ ਅੱਡੇ ਆਟੋ ਅਤੇ ਕਾਰ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ ਤੋ ਸੂਚਨਾ ਮਿਲੀ ਕੀ ਪਿੰਡ ਰੈਲ ਮਾਜਰਾ ਕੋਲ ਐਕਸੀਡੈਂਟ ਹੋ ਗਿਆ |ਉਨ੍ਹਾਂ ਨੇ ਤੁਰੰਤ ਮੌਕੇ ਤੇ ਜਾ ਕੇ ਦੇਖਿਆ l ਆਟੋ ਰਿਕਸ਼ਾ ਨੰਬਰ ਪੀ ਬੀ 65ਬੀ ਈ 8014 ਜਿਸ ਨੂੰ ਗੁਰਮੀਤ ਸਿੰਘ ਪੁੱਤਰ ਚਰਨਦਾਸ ਵਾਸੀ ਪਿੰਡ ਮਾਜਰਾ ਜੱਟਾਂ ਚਲਾ ਰਿਹਾ ਸੀ ਜੋ ਕੀ ਪਿੰਡ ਰਾਏਪੁਰ ਨੰਗਲ ਤੋਂ ਸਕੂਲੀ ਬੱਚਿਆਂ ਨੂੰ ਲੈ ਕੇ ਰੋਪੜ੍ਹ ਨੂੰ ਜਾ ਰਿਹਾ ਸੀ | ਜਦੋਂ ਪਿੰਡ ਰੈਲ ਮਾਜਰਾ ਕੋਲ ਪਹੁੰਚਿਆ ਤਾਂ ਅਚਾਨਕ ਆਟੋ ਰਿਕਸ਼ਾ ਦਾ ਟਾਇਰ ਫੱਟ ਗਿਆ ਜਿਸ ਕਾਰਨ ਆਟੋ ਰਿਕਸ਼ਾ ਦਾ ਸੰਤੁਲਨ ਵਿਗੜ ਗਿਆ ਅਤੇ ਪਿੱਛੇ ਆ ਰਹੀ ਮਹਿੰਦਰਾ ਸਕੋਰਪੀਓ ਗੱਡੀ ਜਿਸ ਦਾ ਨੰਬਰ ਐਚ ਆਰ 87ਐਚ 6490 ਜਿਸ ਨੂੰ ਜਗਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਛਾੜੀਆਂ ਥਾਣਾ ਮਹਿਲਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਚਲਾ ਰਿਹਾ ਸੀ ਜੋ ਕਿ ਜਲੰਧਰ ਸਾਈਡ ਤੋਂ ਰੋਪੜ੍ਹ ਸਾਈਡ ਨੂੰ ਰਿਹਾ ਸੀ ਜਦੋਂ ਇਹ ਉਪਰੋਕਤ ਸਥਾਨ ਤੇ ਪਹੁੰਚਿਆਂ ਤਾਂ ਸਕਾਰਪੀਓ ਕਾਰ ਆਟੋ ਰਿਕਸ਼ਾ ਨਾਲ ਪਿੱਛੇ ਜਾ ਟਕਰਾਈ ਅਤੇ ਸਕਾਰਪੀਓ ਕਾਰ ਮਗਰ ਆ ਰਹੀ ਮਾਰੂਤੀ ਸਜੂਕੀ ਬਰੀਜਾ ਕਾਰ ਜਿਸ ਦਾ ਨੰਬਰ ਪੀ ਬੀ 08ਐਫ ਕੇ 6722 ਜਿਸ ਨੂੰ ਸੁਰਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਛਾੜੀਆਂ ਥਾਣਾ ਮਹਿਲਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਚਲਾ ਰਿਹਾ ਸੀ ਜੋ ਕਿ ਸਕਾਰਪੀਓ ਗੱਡੀ ਨਾਲ ਜਾ ਟਕਰਾਇਆ | ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ | ਹਾਦਸੇ ਵਿੱਚ ਇੱਕ ਸਕੂਲੀ ਵਿਦਿਆਰਥਣ ਨੂੰ ਸੱਟਾਂ ਲੱਗੀਆਂ ਜਿਸ ਨੂੰ ਐਸਐਸਐਫ ਟੀਮ ਆਉਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਰੋਪੜ ਵਿਖੇ ਦਾਖਲ ਕਰਵਾਇਆ ਗਿਆ ਐਸ ਐਸ ਐਫ ਟੀਮ ਵੱਲੋਂ ਰੋਡ ਨੂੰ ਕਲੀਅਰ ਕਰਵਾਇਆ ਗਿਆ ਅਤੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ | ਐਕਸੀਡੈਂਟ ਦੀ ਇਤਲਾਹ ਕੰਟਰੋਲ ਰੂਮ ਅਤੇ ਪੁਲਿਸ ਚੌਂਕੀ ਆਸਰੋਂ ਨੂੰ ਦਿੱਤੀ ਗਈ|


