ਬਲਾਚੌਰ ਦੀ ਟੀਮ ਰਹੀ ਪਹਿਲਾਂ ਨੰਬਰ ਤੇ ਜੇਠੂ ਮਜਾਰਾ ਦੀ ਟੀਮ ਦੂਸਰੇ ਸਥਾਨ ਹਾਸਿਲ ਕੀਤਾ
ਜੇਤੂ ਟੀਮਾਂ ਨੂੰ ਪੰਚਾਇਤ ਤੇ ਚੇਅਰਮੈਨ ਸਤਨਾਮ ਜਲਾਲਪੁਰ ਵਲੋਂ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ ਕੀਤਾ
ਨਵਾਂਸ਼ਹਿਰ /ਕਾਠਗੜ੍ਹ 28 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )-
ਗ੍ਰਾਮ ਪੰਚਾਇਤ ਪਿੰਡ ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਪਤਨੀ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਅਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸਵਰਗੀ ਸੰਦੀਪ ਕੁਮਾਰ, ਸਵਰਗੀ ਪਾਲਾ , ਸਵਰਗੀ ਸਿੰਕਦਰ , ਸਵਰਗੀ ਸੰਜੂ ਆਨੰਦ ਦੀ ਯਾਦ ਨੂੰ ਸਮਰਪਿਤ ਪਿੰਡ ਪੱਧਰ ਤੇ ਓਪਨ ਕਿ੍ਕੇਟ ਟੂਰਨਾਮੈਂਟ ਸ਼ਾਨੋ ਸ਼ੋਕਤ ਨਾਲ ਸੰਪਨ ਹੋਇਆ | ਇਸ ਕ੍ਰਿਕੇਟ ਟੂਰਨਾਮੈਟ ਵਿੱਚ ਬਲਾਚੌਰ ਦੀ ਟੀਮ ਜੇਤੂ ਰਹੀ | ਜਦਕਿ ਜੇਠੂਮਾਜਰਾ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ ਇਸ ਤਰ੍ਹਾਂ ਜੀਤਪੁਰ ਦੀ ਟੀਮ ਤੀਸਰੇ ਨੰਬਰ ਅਤੇ ਸੋਭੂਵਾਲ ਦੀ ਟੀਮ ਚੌਥੇ ਨੰਬਰ ਤੇ ਰਹੀ | ਜੇਤੂ ਟੀਮਾਂ ਨੂੰ ਸਰਪੰਚ ਰਿਸ਼ੂ ਬਾਲਾ ਸੇਵਾਦਾਰ ਸਾਂਈ ਕਾਲੇਸ਼ਾਹ , ਸਤਨਾਮ ਜਲਾਲਪੁਰ ਚੇਅਰਮੈਨ ਜਿਲ੍ਹਾਂ ਯੋਜਨਾ ਬੋਰਡ ,ਕਾਮਰੇਡ ਅਵਾਤਰ ਤਾਰੀ, ਰਾਜ ਕੁਮਾਰ ਅਨੰਦ , ਤੇ ਸਮੂਹ ਪੰਚਾਇਤ ਮੈਬਰਾਂ ਨੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਸਤਨਾਮ ਜਲਾਲਪੁਰ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਖੇਡਾਂ ਦਾ ਤੰਦਰੁਸਤ ਸਰੀਰ ਵਿੱਚ ਅਹਿਮ ਭੂਮਿਕਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਇਲਾਕੇ ਭਰ ਤੋਂ ਖੇਡ ਪ੍ਰੇਮੀਆਂ ਅਤੇ ਸਰਪੰਚ ਪੰਚਾ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ।


