ਨਵਾਂਸ਼ਹਿਰ /ਕਾਠਗੜ੍ਹ, 28 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸੈਂਟਰੀਐਂਟ ਫਾਰਮਾਸਿਊਟੀਕਲ ਟੌਂਸਾ ਅਤੇ ਸਫੇਰੂਲ ਫਾਊਂਡੇਸ਼ਨ ਵੱਲੋਂ ਪਿੰਡ ਰੈਲਮਾਜਰਾ ਵਿਖੇ ਹੱਡੀਆਂ ਦੇ ਰੋਗਾਂ ਸਬੰਧੀ ਮੈਗਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਹੱਡੀਆਂ ਦੇ ਮਾਹਿਰ ਡਾ. ਅਮਿਤ ਮਹਿਤਾ ਵੱਲੋਂ 80 ਦੇ ਕਰੀਬ ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਡਾ. ਅਮਿਤ ਮਹਿਤਾ ਵੱਲੋਂ ਲੋਕਾਂ ਨੂੰ ਸਿਹਤ ਸਬੰਧੀ ਅਹਿਮ ਜਾਣਕਾਰੀ ਵੀ ਮੁਹਈਆ ਕਰਵਾਈ ਗਈ ਅਤੇ ਸੰਤੁਲਿਤ ਖੁਰਾਕ ਲੈਣ ਲਈ ਕਿਹਾ ਗਿਆ।
ਇਸ ਮੌਕੇ ਮੈਡੀਕਲ ਟੀਮ ਵਿੱਚ ਡਾ. ਨੇਹਾ, ਪ੍ਰਬੰਧਕ ਸਿਮਰਨਜੀਤ ਸਿੰਘ, ਹਰਚੰਦ ਸਿੰਘ ਭਟੋਆ, ਅਪੂਰਵਾ, ਪ੍ਰਿਅੰਕਾ ਕੰਸ਼ਵਾਲ, ਮਲਕੀਤ ਚੰਦ ਪੰਚ, ਨੇਤਰ ਕੁਮਾਰ ਪੰਚ, ਪੰਡਿਤ ਮੁਕੇਸ਼ ਕੰਸ਼ਵਾਲ ਅਤੇ ਪਤਵੰਤੇ ਹਾਜ਼ਰ ਸਨ।


