ਪਿੰਡ ਦੀ ਪੰਚਾਇਤ ਅਤੇ ਸਮਾਜ ਸੇਵੀਆਂ ਨੇ ਕੀਤਾ ਉਦਘਾਟਨ
ਨਵਾਂਸ਼ਹਿਰ /ਕਾਠਗੜ੍ਹ 26 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )-
ਗ੍ਰਾਮ ਪੰਚਾਇਤ ਪਿੰਡ ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਪਤਨੀ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਅਤੇ ਸਮੂਹ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਸਵਰਗੀ ਸੰਦੀਪ ਕੁਮਾਰ, ਸਵਰਗੀ ਪਾਲਾ , ਸਵਰਗੀ ਸਿੰਕਦਰ , ਸਵਰਗੀ ਸੰਜੂ ਆਨੰਦ ਦੀ ਯਾਦ ਨੂੰ ਸਮਰਪਿਤ ਪਿੰਡ ਪੱਧਰ ਤੇ ਓਪਨ ਕ੍ਰਿਕੇਟ ਟੂਰਨਾਮੈਂਟ ਦਾ ਉਦਘਾਟਨ ਪਿੰਡ ਦੀ ਅਤੇ ਸਮਾਜ ਸੇਵਿਆਂ ਨੇ ਸਾਂਝੇ ਤੌਰ ਕੀਤਾ ਜਿਹਨਾਂ ਵਿੱਚ ਸਰਪੰਚ ਰਿਸ਼ੂ ਬਾਲਾ ਸੇਵਾਦਾਰ ਸਾਂਈ ਕਾਲੇਸ਼ਾਹ ਜੀ ਵਿੱਕੀ ਚੋਧਰੀ ਕਾਠਗੜ੍ਹ ਸੁਭਾਸ਼ ਅਨੰਦ ਡਾਕਟਰ ਜੋਗਿੰਦਰ ਪਾਲ ਦੱਤ ਅਤੇ ਰਾਜ ਕੁਮਾਰ ਅਨੰਦ ਸਾਰੀਆਂ ਨੇ ਵਿਸ਼ੇਸ਼ ਤੌਰ ਕੀਤਾ ਇਸ ਉਪਰੰਤ ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਉਹਨਾਂ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਖੇਡਾਂ ਦਾ ਤੰਦਰੁਸਤ ਸਰੀਰ ਵਿੱਚ ਅਹਿਮ ਭੂਮਿਕਾ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ।ਇਸ ਮੌਕੇ ਨੰਬਰਦਾਰ ਜੱਸੀ ਭਾਟੀਆ, ਵਿਕਾਸ, ਧਰਮਪਾਲ ਚੇਚੀ, ਸ਼ੀਰੂ ਚੋਧਰੀ ਪਵਨ ਕੁਮਾਰ ਸਮੇਤ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


