ਬਲਾਚੌਰ 24 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਅੱਜ ਸਥਾਨਕ ਸ਼ਹਿਰ ਬਲਾਚੌਰ ਵਿੱਚ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਇੱਕ ਵੱਡੇ ਵਫਦ ਵਲੋਂ ਪਹਿਲਗਾਮ ਗੋਲੀਕਾਂਡ ਵਿੱਚ ਇਸ ਜਹਾਨ ਤੋਂ ਰੁਖਸਤ ਹੋਏ ਨਿਰਦੋਸ਼ ਲੋਕਾਂ ਨੂੰ ਜਿੱਥੇ ਸ਼ਰਧਾਂਜ਼ਲੀ ਭੇਂਟ ਕੀਤੀ ਗਈ ਉਥੇ ਹੀ ਅੱਤਵਾਦੀਆਂ ਦੀ ਇਸ ਘਿਨੌਣੀ ਕਰਤੂਤ ਦੀ ਨਿੰਦਾ ਵੀ ਕੀਤੀ ਗਈ । ਇਸ ਮੌਕੇ ਪ੍ਰਧਾਨ ਅਜੇ ਮੰਗੂਪੁਰ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਅੱਤਵਾਦੀਆਂ ਵਲੋਂ ਜੋ ਇਸ ਘਟਨਾਕ੍ਰਮ ਨੂੰ ਅੰਜ਼ਾਮ ਦਿੱਤਾ ਹੈ ਬਹੁਤ ਹੀ ਨਿੰਦਨ ਯੋਗ ਹੈ। ਉਨ੍ਹਾਂ ਆਖਿਆ ਕਿ ਸੈਰ ਸਪਾਟਾ ਵਾਲੇ ਸਥਾਨ ਪਹਿਲਗਾਮ ਵਿੱਚ ਨਿਹੱਥੇ ਲੋਕਾਂ ਨੂੰ ਜੋ ਵਿੰਨ ਵਿੰਨ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰਿਆ ਹੈ ਜਿਸ ਵਿੱਚ ਅਨੇਕਾ ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹੋਰ ਕਈ ਜ਼ਖਮੀ ਹੋਏ ਹਨ। ਉਨ੍ਹਾਂ ਭਾਰਤੀ ਸੁਰੱਖਿਆ ਬਲਾਂ ਤੋਂ ਮੰਗ ਕੀਤੀ ਕਿ ਇਨਾਂ ਅੱਤਵਾਦੀਆਂ ਨੂੰ ਲੱਭ ਲੱਭ ਕੇ ਬਦਲਾ ਲੈਣ ਤੋਂ ਮੂੰਹ ਤੋੜਵਾਂ ਜਵਾਬ ਦੇਣ ਤਾਂ ਜੋ ਅਜਿਹੀ ਕਾਇਰਾਨਾ ਹਮਲੇ ਦੇ ਦੋਸ਼ੀਆਂ ਨੂੰ ਮਿਸ਼ਾਲੀ ਸਜਾਵਾਂ ਮਿਲ ਸਕਣ। ਉਨ੍ਹਾਂ ਆਖਿਆ ਕਿ ਜਦ ਦੇਸ਼ ਦੀ ਏਕਤਾ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਾਰਾ ਭਾਰਤ ਦੇਸ਼ ਇਕੱਠਾ ਹੋ ਕੇ ਇਸ ਗੱਲ ਦੀ ਨਿਖੇਧੀ ਕਰਦਾ ਹੈ। ਉਨ੍ਹਾਂ ਆਖਿਆ ਕਿ ਅਜਿਹੀਆਂ ਘਿਨੌਣੀਆ ਹਰਕਤਾ ਕਰਕੇ ਦੇਸ਼ ਨੂੰ ਵੰਡਿਆ ਨਹੀ ਜਾ ਸਕਦਾ ਹੈ। ਉਨਾਂ ਪਾਰਟੀਬਾਜੀ ਤੋਂ ਉਪਰ ਉੱਠ ਕੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਹੁਣ ਭਾਰਤ ਨੂੰ ਆਪਣੀ ਤਾਕਤ ਦੱਸਣ ਦਾ ਸਮਾਂ ਆ ਗਿਆ ਹੈ ਜਿਸ ਲਈ ਅਜਿਹੀਆ ਕਾਰਵਾਈਆਂ ਕਰਨ ਵਾਲਿਆ ਖਿਲਾਫ ਸਖਤੀ ਨਾਲ ਅਤੇ ਪੂਰੀ ਤਾਕਤ ਨਾਲ ਨਜਿੱਠਿਆ ਜਾਵੇ । ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਰਜਿੰਦਰ ਛਿੰਦੀ, ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਮੇਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਜਸਵਿੰਦਰ ਵਿੱਕੀ ਬਲਾਕ ਸੰਮਤੀ, ਸੋਮ ਨਾਂਥ ਤੱਕਲਾ, ਨਗਰ ਕੌਸਲ ਬਲਾਚੌਰ ਦੇ ਸਾਬਕਾ ਪ੍ਰਧਾਨ ਨਰਿੰਦਰ ਘਈ, ਬੌਬੀ ਰਾਣਾ, ਬਲਜਿੰਦਰ ਸਿੰਘ ਸਰਪੰਚ, ਰਿੱਕੀ ਬਜਾਜ, ਕੌਸਲਰ ਨਰੇਸ਼ ਚੇਚੀ, ਲਾਲ ਬਹਾਦਰ ਗਾਂਧੀ ਸਮੇਤ ਹੋਰ ਵੀ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।


