Join
Wednesday, March 25, 2026
Wednesday, March 25, 2026

ਵੱਖ ਵੱਖ ਆਗੂਆਂ ਨੇ ਪਹਿਲਗਾਮ ਵਿਖੇ ਹੋਏ ਸੈਲਾਨੀਆਂ ਤੇ ਦਹਿਸ਼ਤਵਾਦੀ ਹਮਲੇ ਦੀ ਕੀਤੀ ਸਖ਼ਤ ਨਿਖੇਧੀ

ਨਵਾਂਸ਼ਹਿਰ 24 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਜੰਮੂ ਕਸ਼ਮੀਰ ਦੇ ਪਹਿਲਗਾਮ ਦੀ ਸੈਲਾਨੀ ਵਾਦੀ ਵਿੱਚ 6 ਦਹਿਸ਼ਤਗਰਦਾਂ ਵੱਲੋਂ ਅੰਨੇਵਾਹ ਗੋਲੀਆਂ ਚਲਾ ਕੇ 28 ਨਿਹੱਥੇ ਅਤੇ ਬੇਕਸੂਰ ਲੋਕਾਂ ਦੀ ਬੇਰਹਿਮੀ ਨਾਲ ਕੀਤੀਆਂ ਗਈਆਂ ਪੰਜਾਬ ਦੇ ਵੱਖ ਵੱਖ ਆਗੂਆਂ ਜਿਨ੍ਹਾਂ ਵਿੱਚ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਬਲਾਚੌਰ ਸੰਤੋਸ਼ ਕਟਾਰੀਆ, ਚੋਧਰੀ ਦਰਸ਼ਨ ਲਾਲ ਮੰਗੂਪੁਰ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਬਲਾਚੌਰ , ਐਡਵੋਕੇਟ ਰਾਜਵਿੰਦਰ ਲੱਕੀ ਸੀਨੀਅਰ ਆਗੂ ਬੀ ਜੇ ਪੀ ਜਿਲ੍ਹਾਂ ਪ੍ਰਧਾਨ, ਸਤਨਾਮ ਜਲਾਲਪੁਰ ਸੀਨੀਅਰ ਆਪ ਆਗੂ ਚੈਅਰਮੈਨ ਜਿਲ੍ਹਾਂ ਯੋਜਨਾ ਪਲੇਨਿੰਗ ਬੋਰਡ ਨਵਾਂਸ਼ਹਿਰ ਨੇ ਭਰੇ ਮਨ ਨਾਲ, ਸ਼ਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਅਤੇ ਉਨਾਂ ਨੇ ਕਿਹਾ ਕਿ ਦਹਿਸ਼ਤਗਰਦਾਂ ਵੱਲੋਂ ਇਸ ਕਤਲੇਆਮ ਨੂੰ ਗੈਰ ਮਨੁੱਖੀ, ਸ਼ਰਮਨਾਕ ਅਤੇ ਘਿਨੌਣਾ ਕਾਰਾ ਦੱਸਿਆ ਹੈ। ਉਨ੍ਹਾਂ ਦਾ ਕਿਹਾ ਕਿ ਨੇ ਪਹਿਲਗਾਮ ਦੇ ਆਮ ਲੋਕਾ ਵੱਲੋਂ ਇਸ ਮਾਨਵ ਦੋਖੀ ਕਾਰੇ ਵਿਰੁੱਧ ਕੀਤੇ ਗਏ ਰੋਸ ਪ੍ਰਦਰਸ਼ਨ ਅਤੇ ਕੈਂਡਲ ਮਾਰਚ ਕਰਕੇ ਇਸ ਗਿਰੀ ਹੋਈ ਕਾਰਵਾਈ ਦੀ ਨਿਖੇਧੀ ਕੀਤੀ ਅਤੇ ਸ਼ਾਂਤੀ ਬਣਾਏ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੁਰੱਖਿਆ ਪੱਖੋਂ ਇਸ ਸੰਵੇਦਨਸ਼ੀਲ ਖੇਤਰ ਵਿੱਚ ਸੁਰੱਖਿਆ ਦੀ ਘਾਟ ਦਾ ਗੰਭੀਰ ਨੋਟਿਸ ਲੈਣ ਦੇ ਨਾਲ ਦਹਿਸ਼ਤਗਰਦਾਂ ਦੀ ਛੇਤੀ ਤੋਂ ਛੇਤੀ ਗ੍ਰਿਫਤਾਰੀ ਕੀਤੀ ਜਾਵੇ ਅਤੇ ਮਾਰੇ ਗਏ ਸੈਲਾਨੀਆਂ ਦੇ ਪਰਿਵਾਰਾ ਨੂੰ ਹਰ ਤਰਾਂ ਦੀ ਤਸੱਲੀ ਬਖਸ਼ ਇਮਦਾਦ ਸੁਨਿਸ਼ਚਿਤ ਕੀਤੀ ਜਾਵੇ।

Related Articles

LEAVE A REPLY

Please enter your comment!
Please enter your name here

Latest Articles

2

2