Join
Wednesday, March 25, 2026
Wednesday, March 25, 2026

ਪਿੰਡ ਅਰਜਨਵਾਲ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਮਨਾਇਆ ਗਿਆ

ਆਦਮਪੁਰ : ਸਦਾਨੰਦ ਸਾਬੀ

ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਨ ਪਿੰਡ ਅਰਜਨਵਾਲ ਵਿਖੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ । ਬਾਬਾ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਪਿੰਡ ਵਾਸੀਆਂ ਵੱਲੋਂ ਤੇ ਐਨ ਆਰ ਆਈ ਵੀਰਾਂ ਵਲੋਂ ਜਿਨ੍ਹਾਂ ਬੱਚਿਆਂ ਦੇ 80% ਤੋ ਜ਼ਿਆਦਾ ਅੰਕ ਹਾਸਲ ਕੀਤੇ ਗਏ ਹਨ ਉਨ੍ਹਾਂ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਛੋਟੇ ਬੱਚਿਆਂ ਨੂੰ ਕਾਪੀਆਂ ,ਪੈਨਸਲਾ ਤੇ ਪਿੰਨ ਵੰਡੇ ਗਏ ।ਪਿੰਡ ਦੀ ਸਮੂਹ ਸਾਧ ਸੰਗਤ ਵੱਲੋਂ ਤੇ ਐਨ ਆਰ ਆਈ ਵੀਰਾਂ ਦੇ ਯਤਨਾਂ ਸਦਕਾ ਤੇ ਬਾਬਾ ਸਾਹਿਬ ਦੇ ਜਨਮ ਦਿਨ ਮੌਕੇ ਚਾਹ-ਪਕੌੜਿਆਂ ,ਠੰਢੀ ਛਬੀਲ ਦਾ ਲੰਗਰ ਅਤੁੱਟ ਵਰਤਾਇਆ ਗਿਆ। ਵਿਸ਼ੇਸ਼ ਸੁਨੇਹੇ ’ਚ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਇਆ ਜਾਵੇ ਕਿਉਂਕਿ ਬਾਬਾ ਸਾਹਿਬ ਨੇ ਵੀ ਪੜ੍ਹਨ, ਜੁੜਨ ਤੇ ਸੰਘਰਸ਼ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਅਰਜਨਵਾਲ ਵਿਖੇ ਅੱਗੇ ਤੋਂ ਵੀ ਬਾਬਾ ਸਾਹਿਬ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਵੱਡੀ ਪੱਧਰ ’ਤੇ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਅਤੇ ਪੜ੍ਹਨ ਵਾਲੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਤੇ ਸੰਨੀ ਜੱਸਲ ਭੀਮ ਆਰਮੀ ਪੰਜਾਬ ਪ੍ਰਧਾਨ,ਮਨੀਸ਼ ਕੁਮਾਰ ਦੀਸ਼ਾ ਭੀਮ ਆਰਮੀ ਵਾਈਸ ਪ੍ਰਧਾਨ ਜਲੰਧਰ,ਬਲਜੀਤ ਗਿੱਲ ਭੀਮ ਆਰਮੀ ਕਰਤਾਰਪੁਰ ਹਲਕਾ,ਪ੍ਰਧਾਨ,ਤਜਿੰਦਰ ਬਲਾਕ ਪ੍ਰਧਾਨ ਭੀਮ ਆਰਮੀ ਆਦਮਪੁਰ ,ਮਾਸਟਰ ਅਰਸ਼ਦੀਪ ਸਿੰਘ ਪੰਡੋਰੀ,ਸਬ ਇੰਸਪੈਕਟਰ ਸੁਖਵਿੰਦਰ ਸਿੰਘ,
ਕ੍ਰਿਸ਼ਨ ਚੰਦ ਲੋਈ,ਅਰਜਨਵਾਲ ਸਰਪੰਚ ਸੁਖਵੀਰ ਸਿੰਘ,ਸਬਕਾ ਸਰਪੰਚ ਅਮਰਜੀਤ ਸਿੰਘ,ਬਚਿੱਤਰ ਸਿੰਘ ,ਮੈਂਬਰ- ਲਾਲਾ ਚੰਦ,ਤਰਸੇਮ ,ਸੋਨੂੰ ਅਰਜੁਨਵਾਲ,ਗੁਰਦੀਪ ਸਿੰਘ,ਗੁਰਮੀਤ ਸਿੰਘ ,ਮਲਕੀਤ ਰਾਮ,ਸੰਤੋਸ਼ ਬੰਗਰ, ਨੋਨੀ ,ਸੁਖਵਿੰਦਰ,ਵਿੱਕੀ ਆਦਿ ਹਾਜ਼ਰ ਸਨ ।

Related Articles

LEAVE A REPLY

Please enter your comment!
Please enter your name here

Latest Articles

2

2