Join
Wednesday, March 25, 2026
Wednesday, March 25, 2026

ਥਾਣਾ ਸਦਰ ਬਲਾਚੌਰ ਦੀ ਪੁਲਿਸ ਨੇ 2 ਵਿਅਕਤੀਆਂ ਨੂੰ 32 ਬੌਰ ਨਜਾਇਜ਼ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ, ਇਕ ਦੀ ਭਾਲ ਜਾਰੀ 

ਬਲਾਚੌਰ 23 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )

ਥਾਣਾ ਬਲਾਚੌਰ ਦੇ ਮੁੱਖ ਅਫਸਰ ਸਬ ਇੰਸਪੈਕਟਰ ਰਾਕੇਸ਼ਵਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਜਦੋਂ ਚੈਕਿੰਗ ਦੌਰਾਨ ਪਿੰਡ ਮਹਿਤਪੁਰ ਸਾਈਡ ਨੂੰ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਕਿਸੇ ਮੁਖਬਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਪਣੇ ਇਲਾਕੇ ਬਲਾਚੌਰ ਵਿਚ ਬਾਹਰਲੇ ਜਿਲਿਆ ਤੋਂ ਕ੍ਰਾਈਮ ਪੇਸ਼ਾ ਲੋਕ ਇਲਾਕੇ ਵਿਚ ਆ ਕੇ ਇੱਥੋਂ ਦੇ ਲੋਕਲ ਲੋਕਾਂ ਨਾਲ ਇਕੱਠੇ ਹੋ ਕੇ ਜੁਰਮ ਕਰਦੇ ਹਨ। ਜਿਹਨਾਂ ਵਿਚ ਸਰਬਜੀਤ ਸਿੰਘ ਉਰਫ ਸੱਬਾ ਪੁੱਤਰ ਬਲਜੀਤ ਸਿੰਘ ਵਾਸੀ ਦਾਲਮ ਥਾਣਾ ਕਿਲਾ ਲਾਲ ਸਿੰਘ ਜਿਲਾ ਬਟਾਲਾ ਜਿਸ ਕੋਲ ਨਜਾਇਜ ਹਥਿਆਰ ਹੈ, ਅਨਕੀਰਤ ਸਿੰਘ ਉਰਫ ਕੀਰਤ ਪੁੱਤਰ ਜਸਵਿੰਦਰ ਸਿੰਘ ਵਾਸੀ ਦਾਲਮ ਥਾਣਾ ਕਿਲਾ ਲਾਲ ਸਿੰਘ ਜਿਲਾ ਬਟਾਲਾ ਅਤੇ ਸ਼ੰਮੀ ਕਪੂਰ ਉਰਫ ਦੀਪਾ ਪੁੱਤਰ ਬਲਵੀਰ ਰਾਮ ਵਾਸੀ ਅਲੀਪੁਰ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਸ਼ਾਮਲ ਹਨ। ਜੋ ਕਿ ਨਜਾਇਜ ਅਸਲੇ ਰੱਖਣ ਦੇ ਆਦੀ ਹਨ ਅਤੇ ਆਪਸ ਵਿਚ ਇਕੱਠੇ ਹੋ ਕੇ ਇਲਾਕੇ ਵਿਚ ਵਾਰਦਾਤਾਂ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੇ ਹਨ। ਜੋ ਅੱਜ ਵੀ ਆਪਣੇ ਨਜਾਇਜ ਅਸਲੇ ਸਮੇਤ ਵਿਅਕਤੀਆਂ ਨਾਲ ਬਲਾਚੌਰ ਦੇ ਏਰੀਆ ਵਿਚ ਇਕੱਠੇ ਹੋ ਕੇ ਕਿਸੇ ਵੱਡੀ ਵਾਰਦਾਤ ਕਰਨ ਦੀ ਤਾਕ ਵਿਚ ਘੁੰਮ ਰਹੇ ਹਨ, ਜਿਸ ਤੇ ਪੁਲਿਸ ਨੇ ਪਿੰਡ ਮਹਿਤਪੁਰ ਵਿਖੇ ਨਾਕਾਬੰਦੀ ਕੀਤੀ ਗਈ, ਜਿਸ ਦੌਰਾਨੇ ਨਾਕਾ ਬੰਦੀ ਸਰਬਜੀਤ ਸਿੰਘ ਉਰਫ ਸੱਬਾ ਪੁੱਤਰ ਬਲਜੀਤ ਸਿੰਘ ਵਾਸੀ ਦਾਲਮ ਥਾਣਾ ਕਿਲਾ ਲਾਲ ਸਿੰਘ ਜਿਲਾ ਗੁਰਦਾਸਪੁਰ ਜਿਸ ਕੋਲੋਂ ਨਜਾਇਜ ਹਥਿਆਰ ਪਾਈਆਂ ਗਿਆ, ਜਿਸ ਤੇ ਪੁਲਿਸ ਨੇ ਅਨਕੀਰਤ ਸਿੰਘ ਉਰਫ ਕੀਰਤ ਪੁੱਤਰ ਜਸਵਿੰਦਰ ਸਿੰਘ ਵਾਸੀ ਦਾਲਮ ਥਾਣਾ ਕਿਲਾ ਲਾਲ ਸਿੰਘ ਜਿਲਾ ਗੁਰਦਾਸਪੁਰ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬੂਟਾ ਰਾਮ, ਵਾਸੀ ਪਿੰਡ ਜਾਨੀਆ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਕਾਬੂ ਕੀਤਾ ਗਿਆ ਅਤੇ ਸ਼ੰਮੀ ਕਪੂਰ ਉਰਫ ਦੀਪਾ ਪੁੱਤਰ ਬਲਵੀਰ ਰਾਮ ਵਾਸੀ ਅਲੀਪੁਰ ਥਾਣਾ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਹਨੇਰੇ ਦਾ ਫਾਇਦਾ ਲੈਦਾ ਹੋਇਆ ਮੌਕਾ ਤੋਂ ਭੱਜ ਗਿਆ। ਪੁਲਿਸ ਨੇ ਸਰਬਜੀਤ ਸਿੰਘ ਉਰਫ ਸੱਬਾ ਤੋਂ ਮੌਕੇ ਤੋ ਇਕ 32 ਬੌਰ ਪਿਸਤੌਲ ਅਤੇ ਆਰੋਪੀ ਅਨਕੀਰਤ ਸਿੰਘ ਉਰਫ ਕੀਰਤ ਤੋਂ ਤਿੰਨ ਜਿੰਦਾ ਰੌਦ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਤੇ ਉਨ੍ਹਾਂ ਮੁਤਾਬਿਕ ਇਕ ਫ਼ਰਾਰ ਹੋਏ ਮੁਲਜ਼ਮ ਨੂੰ ਵੀ ਜਲਦ ਕਾਬੂ ਕਰਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

LEAVE A REPLY

Please enter your comment!
Please enter your name here

Latest Articles

2

2