Join
Wednesday, March 25, 2026
Wednesday, March 25, 2026

ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਬਲਾਕ ਰਾਹੋਂ ਦੇ ਡਾਕਟਰਾਂ ਵਲੋਂ ਪਹਿਲਗਾਮ ਵਿਖੇ ਹੋਏ ਸੈਲਾਨੀਆਂ ਹਮਲੇ ਦੀ ਸਖਤ ਸ਼ਬਦਾਂ ਵਿੱਚ ਕੀਤੀ ਨਿੰਦਾ 

ਨਵਾਂਸ਼ਹਿਰ 23 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) 

ਅੱਜ ਰਾਹੋਂ (ਨਵਾਂਸ਼ਹਿਰ) ਵਿਖ਼ੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਰਾਹੋਂ ਦੇ ਡਾਕਟਰ ਸਾਥੀਆਂ ਵਲੋਂ,ਹੱਥਾਂ ਵਿੱਚ ਤਿਰੰਗੇ ਫੜਕੇ,22 ਅਪ੍ਰੈਲ 2025 ਨੂੰ,ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ,ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ,ਰਾਹੋਂ ਬਲਾਕ ਦੇ ਪ੍ਰਧਾਨ ਡਾਕਟਰ ਕੁਲਵਿੰਦਰ ਸਿੰਘ ਨੇ ਕਿਹਾ,ਧਰਮ ਪੁੱਛਕੇ ਨਿਹੱਥੇ ਸ਼ਰਨਾਰਥੀਆਂ ਨੂੰ ਅੱਤਵਾਦੀਆਂ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ,ਇਹ ਇਨਸਾਨੀਅਤ ਦਾ ਘਾਣ ਹੈ,ਉਹਨਾਂ ਕਿਹਾ ਅਸੀਂ ਆਪਣੀਂ ਐਸੋਸੀਏਸ਼ਨ ਵਲੋਂ,ਸੈਂਟਰ ਸਰਕਾਰ ਨੂੰ ਅਪੀਲ ਕਰਦੇ ਹਾਂ,ਲਹੂ ਦੀ ਹੋਲੀ ਖੇਡਣ ਵਾਲ਼ੇ ਇਹਨਾਂ ਭੇੜੀਆਂ ਨਾਲ਼ ਵੀ ਅਜੇਹਾ ਹੀ ਸਲੂਕ ਕੀਤਾ ਜਾਣਾ ਚਾਹੀਦਾ ਹੈ,ਜੋ ਉਹਨਾਂ ਨੇ ਪਹਿਲਗਾਮ ਵਿੱਚ ਘੁੰਮਣ ਆਏ ਨਿਹੱਥੇ ਬੇਕਸੂਰ ਲੋਕਾਂ ਨਾਲ਼ ਕੀਤਾ ਹੈ,

ਬਲਾਕ ਪ੍ਰਧਾਨ ਨੇ ਕਿਹਾ,ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ,ਦੇਸ਼ ਵਿੱਚ ਸਰਹੱਦ ਪਾਰ ਤੋਂ ਹੋਣ ਵਾਲੀਆਂ ਆਂਤਕੀ ਗਤੀਵਿਧੀਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ,

Related Articles

LEAVE A REPLY

Please enter your comment!
Please enter your name here

Latest Articles

2

2